Breaking News
Loading...
Monday, June 18, 2018



ਜਿਵੇਂ ਕਿ ਸਭ ਨੂੰ ਪਤਾ ਹੈ ਕੇ ਭਾਰਤੀ ਰੇਲਵੇ  ਦੁਨੀਆਂ ਦੇ ਸਭ ਤੋਂ ਵੱਡੇ ਟ੍ਰੇਨ ਨੈੱਟਵਰਕ  ਚੋ ਇੱਕ ਹੈ।  ਜਿਸ ਦੇ ਦੁਆਰਾ ਹਰ ਦਿਨ ਲੱਖਾਂ ਯਾਤਰੀ ਸਫ਼ਰ ਕਰਦੇ ਹਨ ਜਾਂ ਇਹ ਕਹਿ ਲੋ ਕਿ ਇਹ ਸਾਡੇ ਦੇਸ਼ ਦਾ ਪ੍ਰਮੁੱਖ ਟਰਾਂਸਪੋਰਟ ਸਿਸਟਮ ਹੈ।  ਭਾਰਤ ਵਿੱਚ ਅੱਜ ਵੀ ਅੱਧੇ ਤੋਂ ਜਿਆਦਾ ਟ੍ਰੇਨਾਂ ਡੀਜ਼ਲ ਉਪਰ ਹੀ ਚੱਲ ਦੀਆਂ ਹਨ ਅਤੇ ਤੁਸੀਂ ਕਦੇ ਗੌਰ ਨਹੀਂ ਕੀਤਾ ਹੋਣਾ ਕਿ ਜਦੋਂ ਵੀ ਕੋਈ ਟਰੇਨ ਰੇਲਵੇ ਸਟੇਸ਼ਨ ਉਪਰ ਰੁਕ ਦੀ ਹੈ ਤਾਂ ਉਸਦਾ ਪਾਇਲਟ ਕਦੀ ਵੀ ਇੰਜਣ ਬੰਦ ਨਹੀਂ ਕਰਦਾ।  ਡੀਜ਼ਲ ਇੰਜਣ ਨੂੰ ਬੰਦ ਨਾ ਕਰਨ ਦੇ ਕਈ ਕਾਰਨ ਹੁੰਦੇ ਹਨ ਜੇਕਰ ਡੀਜ਼ਲ ਇੰਜਣ ਨੂੰ ਬੰਦ ਕਰ ਦਿੱਤਾ ਜਾਵੇ ਕੰਮਪ੍ਰੈਸ਼ਰ ਦੇ ਉੱਤੇ ਗਲਤ ਅਸਰ ਪੈਂਦਾ ਹੈ ਜਿਸ 



ਨਾਲ ਉਸਦਾ ਬਰੇਕਿੰਗ ਸਿਸਟਮ ਵੀ ਫੇਲ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਡੀਜ਼ਲ ਇੰਜਣ ਚ ਇੱਕ ਬੈਟਰੀ ਲੱਗੀ ਹੁੰਦੀ ਹੈ ਇਹ ਉਦੋਂ ਹੀ ਚਾਰਜ਼ ਹੁੰਦੀ ਹੈ ਜਦੋਂ ਟਰੇਨ ਦਾ ਇੰਜਣ ਚਾਲੂ ਹੁੰਦਾ ਹੈ ਜੇ ਕਿਤੇ ਇਹ ਬੈਟਰੀ ਚਾਰਜ ਨਾ ਹੋਵੇ ਤਾਂ ਟਰੇਨ ਦਾ ਲੋਕੋਮੋਟਿਵ ਸਿਸਟਮ ਖਰਾਬ ਹੋ ਜਾਂਦਾ ਹੈ ਅਤੇ ਟਰੇਨ ਦੇ ਰਸਤੇ ਵਿਚ ਲਾਲ ਬੱਤੀ ਆਉਣ ਤੇ ਇੰਜਣ ਬੰਦ ਕਰ ਦਿੱਤਾ ਜਾਵੇ ਤਾਂ ਉਸਨੂੰ ਫਿਰ ਤੋਂ ਚਾਲੂ ਕਰਨ ਲਈ 20 ਮਿੰਟ ਦਾ ਸਮਾਂ ਲੱਗ ਜਾਂਦਾ ਇਸ ਲਈ ਸਮੇ ਦੀ ਬਰਬਾਦੀ ਰੋਕਣ ਲਈ ਟਰੇਨ ਦਾ ਇੰਜਣ ਬੰਦ ਨਹੀਂ ਕੀਤਾ ਜਾਂਦਾ।  ਇਸਦੇ ਨਾਲ ਹੀ ਡੀਜ਼ਲ ਇੰਜਣ ਨੂੰ ਚਾਲੂ ਕਰਨ ਲਈ ਕਾਫੀ ਜਿਆਦਾ ਡੀਜ਼ਲ ਦੀ ਜਰੂਰਤ ਪੈਂਦੀ ਹੈ ਤੇਲ ਦੀ ਖਪਤ ਨੂੰ ਬਚਾਉਣ ਲਈ ਵੀ ਇੰਜਣ ਬੰਦ ਨਾ ਕਰਨ ਦਾ ਇੱਕ ਕਾਰਨ ਹੈ ਕਿਉਂਕਿ ਭਾਰਤ ਵਿਚ ਤੇਲ ਹੋਰ ਦੇਸ਼ਾਂ ਦੇ ਮੁਕਾਬਲੇ ਕਾਫੀ ਮਹਿੰਗਾ ਹੈ।  ਸੋ ਇਹ ਸੀ ਭਾਰਤੀ ਟਰੇਨ ਨੈੱਟਵਰਕ ਉਪਰ ਅਹਿਮ ਜਾਣਕਾਰੀ

0 comments:

Post a Comment