Breaking News
Loading...
Wednesday, June 20, 2018



ਸਾਹਮਣੇ ਚੁਬਾਰੇ ਵਾਲੀ ਬਾਰੀ, ਕਦੇ ਅੱਧੀ ਖੁੱਲ੍ਹੇ ਕਦੇ ਸਾਰੀ.....
ਪਿੰਡਾਂ ਅੰਦਰ ਮਾਡਰਨ ਕੋਠੀਆਂ ਪਾਉਣ ਦੇ ਰੁਝਾਨ ਨੇ ਵਿਰਾਸਤ ਦਾ ਹਿੱਸਾ ਚੁਬਾਰਿਆ ਨੂੰ ਫਿੱਕਾ ਪਾਇਆ
ਚੰਡੀਗੜ੍ਹ, (ਧਾਲੀਵਾਲ) .ਮੌਜੂਦਾ ਸਮੇਂ ਵਿਚ ਪੰਜਾਬ ਦੇ ਪਿੰਡਾਂ ਅੰਦਰ ਨਵੇਂ ਤਰੀਕੇ ਨਾਲ ਡਿਜਾਇਨ ਕਰਕੇ ਨਕਸ਼ਾ ਨਵੀਸਾ ਵੱਲੋਂ ਪਵਾਈਆ ਜਾਂ ਰਹੀਆਂ ਮਹਿਲ ਨੁਮਾ ਮਾਡਰਨ ਕੋਠੀਆਂ ਨੇ ਆਪਣੇ ਸਮੇਂ ਦੇ ਚੋਬਰ ਕਹੇ ਜਾਣ ਵਾਲੇ ਵਿਰਾਸਤ ਤੇ ਸੱਭਿਆਚਾਰ ਦੇ ਹਿੱਸੇਦਾਰ ਚੁਬਾਰੇ ਦੀ ਹੋਦ ਨੂੰ ਫਿੱਕਾ ਪਾ ਦਿੱਤਾ ਹੈ। ਪਿੰਡਾਂ ਵਿੱਚ ਆਮ ਕਹਾਵਤ ਜੋ ਅੱਜ ਵੀ ਪ੍ਰਚੱਲਤ ਹੈ ਕਿ, ਐਸ ਕੁਆਰੇ ਦੀ, ਹਵਾ ਚੁਬਾਰੇ ਦੀ ਕਿਉ ਚੁਬਾਰਿਆ ਨੂੰ ਉੱਚੇ ਹੋਣ ਕਰਕੇ ਹਵਾਦਾਰ ਮੰਨਿਆ ਜਾਂਦਾ ਜਿੱਥੇ ਖੁੱਲਿਆ ਹਵਾਵਾਂ ਲੱਗ ਦੀਆਂ ਸਨ ਤੇ ਕੁਆਰੇ ਨੌਜਵਾਨ ਵੱਲੋਂ ਜਵਾਨੀ ਵਿੱਚ ਕੀਤੀ ਜਾਂਦੀ ਮੌਜ ਮਸਤੀ ਐਸ ਨੂੰ ਚੁਬਾਰੇ ਨਾਲ ਜੋੜ ਕਿ ਵੇਖਿਆ ਜਾਦਾਂ ਸੀ।

ਦੂਸਰੇ ਪ੍ਰਸਿੱਧ ਕਲਾਕਾਰਾਂ ਤੇ ਗੀਤਕਾਰਾਂ ਨੇ ਵੀ ਆਪਣੇ ਗੀਤਾਂ ਰਾਹੀਂ ਚੁਬਾਰੇ ਦਾ ਬਾਖੂਬੀ ਜਿਕਰ ਕੀਤਾ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ, ਸਾਹਮਣੇ ਚੁਬਾਰੇ ਵਾਲੀ ਬਾਰੀ, ਕਦੇ ਅੱਧੀ ਖੁੱਲੇ ਕਦੇ ਸਾਰੀ "ਇਸ ਤੋਂ ਇਲਾਵਾ ਗਾਇਕ ਮੁਹੰਮਦ ਸਦੀਕ ਨੇ ਉੱਚਾ ਚੁਬਾਰਾ ਉੱਚੀਆਂ ਪੌੜੀਆਂ ਗੀਤ ਗਾ ਕਿ ਪਿਛਲੇ ਸਮਿਆਂ ਵਿੱਚ ਚੁਬਾਰੇ ਦੀ ਕਦਰ ਨੂੰ ਬਿਆਨ ਕੀਤਾ ਹੈ। ਉਸ ਤੋਂ ਇਲਾਵਾ ਵਿਆਹ ਮੌਕੇ ਲੋਕ ਬੋਲੀਆਂ ਰਹੀ ਵੀ ਭਾਬੀ ਆਪਣੇ ਦਿਉਰ ਤੇ ਤੰਜ ਕਸਦੀ ਹੋਈ ਕਹਿੰਦੀ, "ਨਾਹ ਧੋ ਕਿ ਮੈਂ ਚੜੀ ਚੁਬਾਰੇ ਜਾਂ ਕੁੰਡਾ ਖੜਕਾਇਆ, ਪੱਚੀਆ ਦੀ ਤਾਂ ਕੁੜਤੀ ਪਾਟ ਗਈ ਸੌ ਦਾ ਲੌਗ ਗਵਾਇਆ,ਡਿੱਗ ਪਈ ਮਹਿਲਾ ਤੋਂ ਦਿਉਰਾ ਪਤਾ ਲੈਣ ਨਹੀਂ ਆਇਆ... ਇਹ ਬੋਲੀਆਂ ਗੀਤ ਅੱਜ ਵੀ ਲੋਕਾਂ ਦੀ ਜੁਬਾਨ ਤੇ ਹਨ।ਪਹਿਲਾਂ ਚੁਬਾਰੇ ਜਿਆਦਾ ਤਰ ਆਰਥਿਕ ਵੱਲੋਂ ਮਜਬੂਤ ਤੇ ਕਾਮਯਾਬ ਪਰਿਵਾਰਾਂ ਵੱਲੋਂ ਪਾਏ ਜਾਂਦੇ ਸਨ ਕਿਉਂਕਿ ਚੁਬਾਰੇ ਵਿੱਚੋਂ ਦੂਰ ਦੂਰ ਸਾਰਾ ਕੁਝ ਨਜ਼ਰ ਪੈਦਾ ਸੀ ਤੇ ਘਰ ਦੀ ਰਾਖੀ ਰੱਖਣੀ ਸੌਖੀ ਹੁੰਦੀ ਸੀ।

 ਚੁਬਾਰੇ ਲਹੌਰੀ ਇੱਟਾਂ ਦੇ ਹੁੰਦੇ ਸਨ ਜਿਨ੍ਹਾਂ ਦੀ ਕੰਧਾਂ 18 ਤੋਂ 20 ਇੰਚ ਚੌੜੀਆਂ ਰੱਖੀਆਂ ਜਾਦੀਆਂ ਸਨ ਕਿਉਂਕਿ ਪਹਿਲਾਂ ਬਿਜਲੀ ਦੇ ਪ੍ਰਬੰਧ ਨਾਂ ਹੋਣ ਕਰਕੇ ਚੌੜੀਆਂ ਕੰਧਾਂ ਵਿੱਚ ਦੀ ਗਰਮੀ ਅੰਦਰ ਨਹੀਂ ਜਾਂਦੀ ਸੀ ਤੇ ਚੁਬਾਰੇ ਦੀਆਂ ਕੰਧਾਂ ਵਿੱਚ ਚਾਰ ਚੁਫੇਰੇ ਤੋਂ ਹਵਾ ਆਉਣ ਲਈ ਬਾਰੀਆਂ ਜਰੂਰ ਰੱਖੀਆਂ ਜਾਂਦੀਆਂ। ਭਾਵੇਂ ਅੱਜ ਦੇ ਸਮੇਂ ਵਿੱਚ ਚੁਬਾਰਿਆ ਦੀ ਹੋਦ ਪਿੰਡਾਂ ਵਿੱਚੋਂ ਖਤਮ ਹੋਣ ਕਿਨਾਰੇ ਹੈ ਪਰ ਫੇਰ ਵੱਡੀ ਗਿਣਤੀ ਵਿਚ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਲੋਕਾਂ ਨੇ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਸਾਭਣ ਦੇ ਮਕਸਦ ਤੇ ਨਵੀਂ ਪੀੜ੍ਹੀ ਨੂੰ ਵਿਖਾਉਣ ਲਈ ਚੁਬਾਰੇ ਸੰਭਾਲ ਕਿ ਆਪਣੀ ਰਿਹਾਇਸ਼ ਰੱਖੀ ਹੈ। ਕਈ ਸੰਸਥਾਵਾਂ ਵੀ ਅੱਜ ਕੱਲ ਲੋਕਾਂ ਨੂੰ ਵਿਰਾਸਤੀ ਚੀਜਾਂ ਸਾਭਣ ਲਈ ਜਾਗਰੂਕ ਕਰ

0 comments:

Post a Comment