Breaking News
Loading...
Thursday, July 2, 2020

Info Post


ਸੈਮਸੰਗ ਨੇ ਅੱਜ ਆਪਣੇ ਫੋਲਡੇਬਲ ਪ੍ਰੀਮੀਅਮ ਗਲੈਕਸੀ ਜੈਡ ਫਿਲਿਪ ਸਮਾਰਟਫੋਨ ਤੇ 7000 ਰੁਪਏ ਦੀ ਕਟੌਤੀ ਦੀ ਘੋਸ਼ਣਾ ਕੀਤੀ ਹੈ।  ਹੁਣ ਇਸ ਫੋਨ ਦੀ ਕੀਮਤ 115,999 ਰੁਪਏ ਦੀ ਬਜਾਏ 108,999 ਰੁਪਏ ਤੋਂ ਸ਼ੁਰੂ ਹੋਵੇਗੀ। 


ਕੰਪਨੀ ਨੇ ਇਸ ਤੋਂ ਇਲਾਵਾ ਕਿਹਾ ਕਿ ਜੇਕਰ ਕੋਈ ਵੀ ਵਰਤੋਂਕਾਰ ਚੁਨਿੰਦਾ ਸਮਾਰਟਫੋਨ ਤੋਂ ਗਲੈਕਸੀ ਜੈਡ ਫਿਲਿਪ ਚ ਅਪਗ੍ਰੇਡ ਕਰਦੇ ਨੇ ਤਾਂ ਉਹ ਗਾਹਕ 8000 ਰੁਪਏ ਦਾ ਅਪਗ੍ਰੇਡ ਬੋਨਸ ਪ੍ਰਾਪਤ ਕਰ ਸਕਦੇ ਹਨ।  ਸੈਮਸੰਗ ਨੇ ਇਸ ਮੋਬਾਈਲ ਫੋਨ ਉਪਰ ਕਿਸੇ ਵੀ ਬੈਂਕ ਦੇ ਰਹੀ 18 ਮਹੀਨੇ ਤੱਕ ਨੋ ਕੋਸਟ ਈ ਐਮ ਆਈ ਦਾ ਵੀ ਫਾਇਦਾ ਚੁੱਕ ਸਕਦੇ ਹਨ। 


ਇਹ ਫਿਲਿਪ ਫੋਨ ਜਬਰਦਤ ਫੀਚਰਜ਼ ਨਾਲ ਲੈਸ ਹੈ ਇਹ ਤੁਹਾਨੂੰ ਵੱਡੀ ਸਕਰੀਨ ਪ੍ਰਦਾਨ ਕਰੇਗਾ।  8 ਜੀਬੀ ਰੈਮ ਅਤੇ 256 ਜੀਬੀ ਮੈਮਰੀ ਦੀ ਸੁਵਿਧਾ ਦਿੰਦਾ ਹੈ ਇਹ ਮੋਬਾਈਲ।  ਇਸ ਤੋਂ ਇਲਾਵਾ ਇਹ ਡਬਲ ਸਿਮ ਹੈ ਜਿਸ ਵਿਚ ਇਕ ਸਲਾਟ ਚ ਈ ਸਿਮ ਪੈਂਦਾ ਹੈ ਤੇ ਦੂਜੇ ਵਿਚ ਨੈਨੋ ਸਿਮ ਕਾਰਡ ਪੈਂਦਾ ਹੈ।

  ਇਹ ਸਮਾਰਟਫੋਨ ਤਿੰਨ ਰੰਗ ਚ ਉਪਲਬਧ ਹੋਵੇਗਾ ਜਿਨਾਂ ਵਿਚ ਮਿਰਰ ਗੋਲ੍ਡ , ਮਿਰਰ ਪਰਪਲ, ਮਿਰਰ ਬਲੈਕ ਨੇ । 

0 comments:

Post a Comment