Breaking News
Loading...
Friday, July 10, 2020

Info Post


ਦਹਿਸ਼ਤ ਦਾ ਦੂਜਾ ਨਾਮ ਵਿਕਾਸ ਦੂਬੇ ਯੂਪੀ ਦਾ ਰਹਿਣ ਵਾਲਾ ਇਹ ਖਤਰਨਾਕ ਗੁੰਡਾ ਜੋ ਇਸ ਨੂੰ ਫੜਨ ਗਏ 8 ਪੁਲਿਸ ਕਰਮਚਾਰੀਆਂ ਨੂੰ ਮਾਰ ਕੇ ਫਰਾਰ ਹੋ ਗਿਆ ਸੀ । ਉਹ ਹੁਣ ਪੁਲਿਸ ਐਨਕਾਊਂਟਰ ਚ ਢੇਰ ਹੋ ਗਿਆ ਹੈ । ਵਿਕਾਸ ਦੂਬੇ ਨੇ ਬੜੀ ਚਲਾਕੀ ਨਾਲ ਪਹਿਲਾਂ ਤਾਂ ਅਦਾਲਤ ਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਇਸ ਗੱਲ ਤੋਂ ਯੂਪੀ ਸਰਕਾਰ ਅਤੇ ਪੁਲਿਸ ਦੀ ਨਾਕਯਾਬੀ ਅਤੇ ਬਦਨਾਮੀ ਦੋਨੋ ਹੋ ਰਹੇ ਸਨ ।
ਲੋਕ ਰੋਹ ਵੱਧ ਰਿਹਾ ਸੀ ਕੇ ਵਿਕਾਸ ਦੂਬੇ ਸੁਰੈਂਡਰ ਕਿਵੇ ਕਰ ਗਿਆ , ਪਰ ਅੱਜ ਖਬਰ ਆਈ ਹੈ ਕੇ ਵਿਕਾਸ ਦੂਬੇ ਹਿਰਾਸਤ ਚੋ ਪੁਲਿਸ ਦੀ ਗੰਨ ਲੈ ਕੇ ਫਰਾਰ ਹੋਣ ਦੀ ਕੋਸ਼ਿਸ  ਕਰ  ਰਿਹਾ ਸੀ


ਪਰ ਮੌਕੇ ਤੇ ਹੀ ਪੁਲਿਸ ਨੇ ਉਸਨੂੰ ਢੇਰ ਕਰ ਦਿੱਤਾ।  ਦਰਅਸਲ ਪੁਲਿਸ ਦਾ ਕਹਿਣਾ ਹੈ ਕੇ ਜਿਸ ਗੱਡੀ ਵਿਚ ਵਿਕਾਸ ਨੂੰ ਲਿਜਾਇਆ ਜਾ ਰਿਹਾ ਸੀ ਉਸ ਦਾ ਪਿੱਛਾ ਕੁੱਝ ਕਾਰਾ ਕਰ ਰਹੀਆਂ ਸਨ ਜਿਸ ਕਰਕੇ ਓਹਨਾ ਗੱਡੀ ਤੇਜ ਭਜਾਈ ਜਿਸ ਕਾਰਨ ਕੰਟਰੋਲ ਖੋ ਜਾਣ ਕਾਰਨ ਗੱਡੀ ਐਕਸੀਡੈਂਟ ਹੋ ਕੇ ਪਲਟ ਗਈ ਜਿਸਦਾ ਫਾਇਦਾ ਚੁੱਕ ਵਿਕਾਸ ਦੂਬੇ ਭੱਜਣ ਲੱਗਾ ਸੀ ਪਰ ਮਾਰਿਆ ਗਿਆ ਤੇ ਇਸ ਤਰ੍ਹਾਂ ਗੁੰਡੇ ਵਿਕਾਸ ਦੂਬੇ ਦਾ ਹਮੇਸਾਂ ਲਈ ਅੰਤ ਹੋ ਗਿਆ । ਪਰ ਇਹ ਐਨਕਾਉਂਟਰ ਕਈ ਸਵਾਲ ਘੜੇ ਕਰਦਾ ਹੈ ਕੇ ਪੁਲਿਸ ਦੀ ਨਿਗਾ ਤੋਂ ਬਚ ਕੇ ਵਿਕਾਸ ਦੂਬੇ ਆਤਮ ਸਮਰਪਣ ਕਿਵੇਂ ਕਰ ਗਿਆ ਤੇ ਫਿਰ ਪਿਸਤੌਲ  ਲੈ ਕੇ  ਕਿਵੇਂ ਦੌੜਿਆ ਪਰ ਜੋ ਵੀ ਹੈ ਲੋਕਾਂ ਨੂੰ ਇਸ ਗੈਂਗਸਟਰ ਦੀ ਮੌਤ ਤੋਂ ਬਾਅਦ ਰਾਹਤ ਜਰੂਰ ਮਿਲੀ ਹੈ ਤੇ ਕਈ ਜਾਨਾ ਬਚ ਗਈਆ ਨੇ ।
ਜਿੰਨਾ ਨੇ ਇਸ ਅਪਰਾਧੀ ਦੀ ਗੋਲੀ ਦਾ ਸ਼ਿਕਾਰ ਬਣਨਾ ਸੀ ।

0 comments:

Post a Comment