Breaking News
Loading...
Monday, June 18, 2018



ਅੱਜ ਦੇ ਜ਼ਮਾਨੇ ਚ ਲਗਭਗ ਸਾਰੀ ਦੁਨੀਆਂ ਹੀ ਮੋਬਾਈਲ ਇਸਤੇਮਾਲ ਕਰਦੀ ਹੈ ਪਰ ਇਸ ਅੰਦਰ ਜੋ ਸਿਮ ਨੈੱਟਵਰਕ ਲਈ ਵਰਤਿਆ ਜਾਂਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਉਸਦਾ ਇੱਕ ਕੋਨਾ ਕੱਟਿਆ ਹੋਇਆ ਕਿਉਂ ਹੁੰਦਾ ਹੈ ਜਾਂ ਸ਼ਾਇਦ ਕਿਸੇ ਨੇ ਵੀ ਇਸ ਬਾਰੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਜਿਹਾ ਕਿਉਂ ਹੁੰਦਾ ਹੈ ? ਚਲੋ ਤੁਹਾਨੂੰ ਦਸਦੇ ਹਾਂ ਇਸ ਬਾਰੇ 1991 ਚ ਜਦੋਂ ਇੱਕ ਯੂਰਪੀਅਨ ਟੈਲੀਕਾਮ ਕਮਨੀਕੇਸ਼ਨ ਨੇ ਪਹਿਲੀ ਬਾਰ ਸਿੱਮ ਇਸਤੇਮਾਲ ਕੀਤਾ ਸੀ ਤਾਂ ਉਹ ਇੱਕ ਚਿੱਪ ਦੀ ਤਰਾਂ ਇਸਤੇਮਾਲ ਕੀਤਾ ਸੀ ਜਾਣੀ ਕਿ ਉਸ ਚਿੱਪ ਨੁਮਾ ਸਿੱਮ ਨੂੰ ਅਸੀਂ ਮੋਬਾਈਲ ਅੰਦਰ ਇੰਸਟਾਲ ਕਰ ਦਿੰਦੇ ਸੀ ਮਤਲਬ ਕਿ ਮੋਬਾਈਲ ਦੀ ਜਦ ਪ੍ਰੋਡਕਸ਼ਨ ਹੁੰਦੀ ਸੀ ਤਾਂ ਉਸੇ ਸਮੇ ਸਿੱਮ ਨੂੰ ਵਿਚ ਪਾ ਦਿੱਤਾ ਜਾਂਦਾ ਸੀ ਅਤੇ ਉਸ ਚਿੱਪ ਨੂੰ ਅਸੀਂ ਮੋਬਾਈਲ ਚੋ ਕੱਢ ਨਹੀਂ ਸਕਦੇ ਸੀ   ਫੋਂਨ ਬਣਾਉਂਦੇ ਸਮੇ ਜਿਹੜਾ ਸਿੱਮ ਪੈ ਗਿਆ ਬਸ ਪੈ ਗਿਆ ਫਿਰ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਸੀ।  ਪਰ ਜਿਵੇਂ ਟੈਕਨੌਲਜੀ ਦੇ ਖੇਤਰ ਵਿਚ ਇਨਸਾਨ ਨੇ ਤਰੱਕੀ ਕਰੀ ਤਕਨੀਕਾਂ ਐਡਵਾਂਸ ਹੋਈਆਂ ਤਾਂ ਤਿਵੇਂ ਹੀ ਸਿੱਮ ਕਾਰਡ ਦਾ ਵਰਜਨ ਵੀ ਅਪਡੇਟ ਹੋਇਆ ਹੈ ਹੁਣ ਤੁਸੀਂ ਦੇਖਿਆ ਹੀ ਹੋਣਾ ਜੋ ਸਿੱਮ ਕਾਰਡ ਆਉਂਦੇ ਹਨ ਇੱਕ ਤਰਫ਼ੋਂ ਕੱਟ ਲੱਗ ਕੇ ਆਉਂਦੇ ਹਨ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਹ ਸਿੱਮ ਕਾਰਡ ਚਾਰੇ ਪਾਸੇ ਤੋਂ ਇੱਕੋ ਜਿਹਾ ਹੀ ਹੁੰਦਾ ਸੀ ਅਤੇ ਕੋਈ ਕੋਨਾ ਕੱਟਿਆ ਨਹੀਂ ਹੁੰਦਾ ਸੀ।  



ਜਿਸ ਦੀ ਵਜ੍ਹਾ ਨਾਲ ਇਹ ਨਹੀਂ ਪਤਾ ਲਗਦਾ ਸੀ ਕਿ ਕਿਹੜੀ ਸਾਈਡ ਸਿੱਧੀ ਹੈ ਅਤੇਕਿਹੜਾ ਪਾਸ ਸਿੱਮ ਦਾ ਪਹਿਲਾ ਮੋਬਾਈਲ ਚ ਪਾਉਣਾ ਇਸ ਪ੍ਰੇਸ਼ਾਨੀ ਦਾ ਹੱਲ ਕੱਢਣ ਲਈ ਹੀ ਟੈਲੀਕੋਮ ਕੰਪਨੀਆਂ ਨੇ ਵੀ ਸਮਾਰਟ ਫੋਨਾਂ ਅੰਦਰ ਸਿੱਮ ਸਲਾਟ ਦਾ ਸਾਈਨ ਇੱਕ ਤਰਫ਼ੋਂ ਕੱਟਿਆ ਹੋਇਆ ਦਿਖਾਇਆ ਹੈ ਤਾਂ ਲੋਕਾਂ ਨੂੰ ਸਿੱਮ ਕਾਰਡ ਪਾਉਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਸਿੱਮ ਆਸਾਨੀ ਨਾਲ ਸਿੱਧਾ ਪੈ ਜਾਵੇ।  ਪਾਠਕੋ ਇਹੀ ਇੱਕ ਕਾਰਨ ਹੈ ਕਿ ਮੋਬਾਈਲ ਅੰਦਰ ਵਰਤੇ ਜਾਣ ਵਾਲੇ ਸਿੱਮ ਕਾਰਡ ਤੇ ਇੱਕ ਕੋਨੇ ਤੇ ਕੱਟ ਲਾਇਆ ਜਾਂਦਾ ਹੈ। 

0 comments:

Post a Comment