Breaking News
Loading...
Thursday, June 21, 2018


ਤੁਸੀਂ ਸੜਕ ਉੱਪਰ ਹਜਾਰਾਂ ਗੱਡੀਆਂ ਨੂੰ ਆਉਂਦੇ ਜਾਂਦੇ ਦੇਖਿਆ ਹੋਵੇਗਾ ਪਰ ਤੁਸੀਂ ਕਦੇ ਇਹ ਨੋਟ ਕੀਤਾ ਕਿ ਇੱਕ ਆਮ ਗੱਡੀ ਅਤੇ ਟੈਕਸੀ ਤੇ ਸਰਕਾਰੀ ਗੱਡੀਆਂ ਦੀ ਨੰਬਰ ਪਲੇਟਾਂ ਦਾ ਰੰਗ ਅਲੱਗ -ਅਲੱਗ ਹੁੰਦਾ ਹੈ । ਆਮ ਲੋਕਾਂ ਦੀ ਗੱਡੀ ਤੇ ਸਫੇਦ ਰੰਗ ਦੀ ਨੰਬਰ ਪਲੇਟ ਹੁੰਦੀ ਹੈ ਉੱਥੇ ਟੈਕਸੀ ਤੇ ਪੀਲੇ ਰੰਗ ਦੀ ਅਤੇ ਸਰਕਾਰੀ ਗੱਡੀ ਤੇ ਤਰ੍ਹਾਂ ਤਰਾਂ ਦੇ ਰੰਗਾਂ ਦੀ ਪਲੇਟਾਂ ਹੁੰਦੀਆਂ ਨੇ ।
 ਤੁਹਾਨੂੰ ਦੱਸ ਦੇਈਏ ਕਿ ਸਫੇਦ ਰੰਗ ਦੀ ਰੰਗ ਦੀ ਪਲੇਟ ਆਮ ਲੋਕਾ ਦੀ ਗੱਡੀਆਂ ਕਾਰਾ ਲਈ ਜਾਰੀ ਹੁੰਦੀ ਹੈ ਇਸ ਦਾ ਕਮਰਸ਼ੀਅਲ ਇਸਤੇਮਾਲ ਨਹੀਂ ਕਰ ਸਕਦੇ ਇਸ ਤੇ ਨੰਬਰ ਕਾਲੇ ਰੰਗ ਨਾਲ ਲਿਖੇ ਜਾਂਦੇ ਹਨ ।

ਪੀਲੇ ਰੰਗ ਵਾਲੀ ਪਲੇਟ ਦੀ ਵਰਤੋਂ ਕਮਰਸ਼ੀਅਲ ਕੰਮਾਂ ਵਾਲੀਆਂ ਗੱਡੀਆਂ ਅਤੇ ਟਰੱਕਾਂ ਉੱਪਰ ਲੱਗਦੀ ਹੈ।ਅਜਿਹਾ ਇਸ ਲਈ ਵੀ ਕੀਤਾ ਜਾਂਦਾ ਕਿ ਟ੍ਰੈਫਿਕ ਪੁਲਿਸ ਦੇਖ ਕੇ ਹੀ ਪਛਾਣ ਲਵੇ ।

ਨੀਲੇ ਰੰਗ ਦੀ ਪਲੇਟ ਇਹ ਵੱਡੇ ਸ਼ਹਿਰਾਂ ਚ ਆਮ ਹੀ ਗੱਡੀਆਂ ਤੇ ਦੇਖੀ ਜਾਂਦੀ ਹੈ ਇਹ ਗੱਡੀਆਂ ਫੌਰਨ ਅਮਬੈਂਸੀ ਜਾਂ ਯੂ ਐੱਸ ਮਿਸ਼ਨ ਲਈ ਵਰਤੀਆਂ ਜਾਂਦੀਆਂ ਹਨ । ਇਸ ਤੇ ਸਫੇਦ ਰੰਗ ਨਾਲ ਨੰਬਰ ਲਿਖੇ ਜਾਂਦੇ ਹਨ

। ਕਾਲੇ ਰੰਗ ਦੀ ਨੰਬਰ ਪਲੇਟ ਵੀ ਕਮਰਸ਼ੀਅਲ ਕੰਮ ਲਈ ਹੁੰਦੀ ਹੈ ਜਿਸ ਨੂੰ ਖਾਸਕਰ ਵੱਡੇ ਹੋਟਲਾਂ ਚ ਰਸੂਖਦਾਰ ਆਦਮੀਆਂ ਦੇ ਆਉਣ ਜਾਣ ਲਈ ਵਰਤੀ ਜਾਂਦੀ ਹੈ ।

 ਲਾਲ ਰੰਗ ਇਹ ਵੱਡੇ ਸਰਕਾਰੀ ਅਫਸਰਾਂ ਦੀਆਂ ਗੱਡੀਆਂ ਤੇ ਲੱਗਦੀ ਹੈ ।
ਮਿਲਟਰੀ ਦੀਆਂ ਗੱਡੀਆਂ ਉੱਪਰ ਤੀਰ ਦਾ ਨਿਸ਼ਾਨ ਹੁੰਦਾ ਜੋ ਬਿਟ੍ਰਿਸ਼ ਦੇ ਸ਼ਾਸਨ ਸਮੇ ਤੋਂ ਲੱਗ ਰਿਹਾ ਇਸਦੇ ਅੱਗੇ ਦੋ ਅੱਖਰ ਦੱਸਦੇ ਗੱਡੀ ਨੂੰ ਕਿਸ ਸਾਲ ਸਰਵਿਸ ਚ ਲਿਆ ਗਿਆ । ਮਿਲਟਰੀ ਦੀ ਗੱਡੀ ਦੇ ਨੰਬਰ ਦੇ ਅੰਤ ਚ ਇੱਕ ਕੋਡ ਹੁੰਦਾ ਜੋ ਗੱਡੀ ਦੀ ਕਲਾਸ ਬਾਰੇ ਦੱਸਦਾ ।

0 comments:

Post a Comment