Breaking News
Loading...
Tuesday, June 19, 2018



ਜੂਨ 1984 ਨੂੰ ਦਰਬਾਰ ਸਾਹਿਬ ਤੇ ਅਟੈਕ ਹੋਇਆ ਅਤੇ ਜੋ ਘਟਨਾਕ੍ਰਮ ਓਥੇ ਵਾਪਰਿਆ ਜਿੰਨਾ ਨਾਲ ਵਾਪਰਿਆ ਉਹ ਪਲ ਲੋਕ ਕਦੀ ਵੀ ਆਪਣੇ ਮਨਾ ਚੋ ਭੁਲਾ ਨਹੀਂ ਸਕੇ।  ਅੱਜ ਉਸ ਦਿਨ ਨੂੰ ਯਾਦ ਕਰ ਲੋਕ ਭਾਵੁਕ ਹੋ ਜਾਂਦੇ ਨੇ।  ਇਸ ਸਾਕੇ ਤੋਂ ਬਾਅਦ ਦੇ ਹਲਾਤ ਕੀ ਸਨ ਇਸ ਬਾਰੇ ਉਸ ਟਾਈਮ ਅਮ੍ਰਿਤਸਰ ਦੇ ਸਫਾਈ ਸੇਵਕ ਜੋ ਉਸ ਸਮੇ ਦਰਬਾਰ ਸਾਹਿਬ ਚ ਡਿਊਟੀ ਤੇ ਲਾਏ ਗਏ ਸਨ ਕਿ ਤੁਸੀਂ ਲਾਸ਼ਾਂ ਨੂੰ ਚੁੱਕ ਕੇ ਸਫਾਈ ਕਰਨੀ ਹੈ ਜਿੰਨਾ ਦਾ ਨਾਮ ਕੇਵਲ ਕੁਮਾਰ  ਹੈ ਤੇ ਉਹ ਨਗਰ ਨਿਗਮ ਅਮ੍ਰਿਤਸਰ ਚ ਸੁਪਰਵਾਈਜਰ ਦੇ ਅਹੁਦੇ ਤੇ ਸਨ।


ਜਿੰਨਾ ਨੇ ਦੱਸਿਆ ਕਿ ਦਰਬਾਰ ਸਾਹਿਬ ਅੰਦਰ ਲਾਸ਼ ਚੋ ਇੰਨੀ ਜਿਆਦਾ ਬਦਬੂ ਆਉਂਦੀ ਸੀ ਕਿ ਮੂੰਹ ਉੱਪਰ ਕਪੜਾ ਰੱਖ ਕੇ ਹੀ ਜਾਇਆ ਜਾਂਦਾ ਸੀ ਤੇ ਇਹ ਹਜਾਰਾਂ ਦੇ ਹਿਸਾਬ ਨਾਲ ਸਨ ਤੇ ਸ਼ਹਿਰ ਵਿਚ ਬਿਮਾਰੀ ਫੈਲਣ ਦਾ ਖਤਰਾ ਸੀ।  ਓਹਨਾ ਮੁਤਾਬਿਕ ਉਹ ਜਦੋ ਲਾਸ਼ਾਂ ਚੁੱਕ ਦੇ ਸਨ ਤਾਂ ਕਿਸੇ ਦੀ ਬਾਂਹ ਕਿਸੇ ਦੀ ਚਮੜੀ ਜਾਂ ਕਿਸੇ ਦੀ ਲੱਤ ਅਲੱਗ ਹੋ ਜਾਣੀ ਅਤੇ ਇਹ ਦਰਬਾਰ ਸਾਹਿਬ ਦੇ ਬਾਹਰ ਤੱਕ ਸਨ।  ਖੌਫਨਾਕ ਮੰਜਰ ਕਾਰਨ ਓਹਨਾ ਨੂੰ ਰਾਤ ਨੂੰ ਨੀਂਦ ਨਾ ਆਉਣੀ ਅਤੇ ਨਾ ਭੁੱਖ ਲੱਗਦੀ ਸੀ ਜਿਸ ਕਰਕੇ ਉਹ ਸ਼ਰਾਬ ਪੀਂਦੇ ਸਨ ਫਿਰ ਕਿਤੇ ਜਾ ਕੇ ਟੇਕ ਆਉਂਦੀ ਸੀ।  ਓਹਨਾ ਦੇ ਨਾਲ ਜੋ ਵੀ ਕਰਮਚਾਰੀ ਸਨ ਉਹ ਵੀ ਬਿਮਾਰ ਹੋ ਜਾਂਦੇ ਸਨ।  ਸਫਾਈ ਇਸ ਲਈ ਵੀ ਜਲਦੀ ਕਰਵਾਈ ਜਾ ਰਹੀ ਸੀ ਕਿ ਉਸ ਸਮੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਦਰਬਾਰ ਸਾਹਿਬ ਆਉਣਾ ਸੀ।  ਸਾਰੀਆਂ ਲਾਸ਼ਾਂ ਚੁੱਕਣ ਨੂੰ 3 ਤੋਂ 4 ਦਿਨ ਲੱਗ ਗਏ ਸਨ। ਅਤੇ ਸਾਰੀਆਂ ਲਾਸ਼ਾਂ ਨੂੰ ਚੁੱਕਣ ਦਾ ਇੱਕ ਹੀ ਸਾਧਣ ਸੀ ਕੁੜੇ ਵਾਲਿਆਂ ਟਰਾਲੀਆਂ ਜਿੰਨਾ ਨੂੰ ਪਾਣੀ ਨਾਲ ਧੋ ਕੇ ਫੇਰ ਓਹਨਾ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਹੋਰ ਕੋਈ ਸਾਧਨ ਹੀ ਨਹੀਂ ਸੀ। ਕਈ ਜਖਮੀ ਬਾਅਦ ਵਿਚ ਵੀ ਗੋਲੀ ਚਲਾ ਰਹੇ ਸਨ।  ਜਿਆਦਾ ਤੌਰ ਤੇ ਬੰਦੇ ਅਤੇ ਲੇਡੀਜ਼ ਸਨ ਜਵਾਕ ਘੱਟ ਸਨ। ਮੂੰਹ ਬਣਨ ਵਾਸਤੇ ਸਰਕਾਰ ਵੱਲੋਂ 2 ਮੀਟਰ ਕੱਪੜਾ ਮਿਲਦਾ ਸੀ ਬਦਬੂ ਤੋਂ ਬਚਣ ਲਈ। ਕੇਵਲ ਸ਼ਰਮਾ ਤੋਂ ਹੋਰ ਕਰਮਚਾਰੀਆਂ ਦੇ ਪਾਸ ਬਣੇ ਹੋਏ ਸਨ ਅੰਦਰ ਦਾਖਿਲ ਹੋਣ ਲਈ ਕਿਉਂਕਿ ਹੋਰ ਕੋਈ ਅੰਦਰ ਨੀ ਜਾ ਸਕਦਾ ਸੀ।  ਕੇਵਲ ਸ਼ਰਮਾ ਅਨੁਸਾਰ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਸੀ ਉਸ ਸਮੇ ਦਾ ਦ੍ਰਿਸ਼ ਦੇਖ ਕੇ ਰੌਂਗਟੇ ਖੜੇ ਹੁੰਦੇ ਸਨ।

0 comments:

Post a Comment