Breaking News
Loading...
Wednesday, June 20, 2018


        ... ਕਨੇਡਾ, ਅਮਰੀਕਾ ਸਮੇਤ ਯੂਰਪ ਦੀ ਰਾਜਨੀਤੀ ਵਿੱਚ ਵੱਡਾ ਮੁਕਾਮ ਹਾਸਲ ਕਰਕੇ ਸਿੱਖਾਂ ਨੇ ਝੰਡਾ ਗੱਡ ਕਿ ਵੱਖਰੀ ਮਹਿਚਾਣ ਕਾਇਮ ਕੀਤੀ ਹੈ ਇੱਥੋਂ ਤੱਕ ਕਿ ਕਨੇਡਾ ਸਰਕਾਰ ਦੀ ਕੈਬਨਿਟ ਵਿੱਚ ਤਾਂ ਸਿੱਖ ਮੰਤਰੀਆਂ ਨੂੰ ਅਹਿਮ ਅਸਥਾਨ ਦਿੱਤਾ ਗਿਆ ਹੈ ਇੱਥੋਂ ਤੱਕ ਕਨੇਡਾ ਵਿੱਚ ਹਰਜੀਤ ਸਿੰਘ ਸੱਜਣ ਸਿੱਖ ਨੂੰ ਡਿਫੈਂਸ ਮਨਿਸਟਰ ਦੀ ਅਹਿਮ ਜੁੰਮੇਵਾਰੀ ਸੌਪੀ ਗਈ ਹੈ। ਦੂਸਰੇ ਪਾਸੇ ਕਨੇਡਾ ਵਿੱਚ ਹੀ ਗੁਰਸਿੱਖ ਨੌਜਵਾਨ ਜਗਮੀਤ ਸਿੰਘ NDP ਪਾਰਟੀ ਦੀ ਕਮਾਂਡ ਸੰਭਾਲ ਰਿਹਾ ਹੈ। ਹੁਣ ਦੁਨੀਆ ਭਰ ਵਿੱਚ ਸਿੱਖਾਂ ਦਾ ਨਾਮ ਮਾਣ ਨਾਲ ਉੱਚਾ ਹੋਣ ਜਾਂ ਰਿਹਾ ਕਿ ਅਫ਼ਗਾਨਿਸਤਾਨ ਦੀ ਸੰਸਦ ਵਿੱਚ ਖਾਲਸੇ ਦਾ ਬੋਲਬਾਲਾ ਹੋਣ ਜਾਂ ਰਿਹਾ ਪ੍ਰਾਪਤ ਜਾਣਕਾਰੀ ਮੁਤਾਬਕ ਅਫ਼ਗ਼ਾਨਿਸਤਾਨ ਵਿੱਚ ਸਿੱਖ ਲੀਡਰ ਅਵਤਾਰ ਸਿੰਘ ਖ਼ਾਲਸਾ ਘੱਟਗਿਣਤੀ ਸਿੱਖਾਂ ਅਤੇ ਹਿੰਦੂਆਂ ਦੀ ਅਗਲੀਆਂ ਸੰਸਦੀ ਚੋਣਾਂ ਵਿਚ ਅਗਵਾਈ ਕਰੇਗਾ। ਖ਼ਾਲਸਾ ਸੰਸਦ ਦੇ ਹੇਠਲੇ ਸਦਨ ਵਿਚ ਉਸ ਸੀਟ ਤੋਂ ਬਿਨਾਂ ਵਿਰੋਧ ਚੁਣੇ ਜਾਣਗੇ ਜਿਸ ਸੀਟ ਨੂੰ 2016 ਵਿਚ ਰਾਸ਼ਟਰਪਤੀ ਦੇ ਹੁਕਮ ਤੋਂ ਬਾਅਦ ਘੱਟ ਗਿਣਤੀਆਂ ਲਈ ਰਾਖਵਾਂ ਕੀਤਾ ਗਿਆ ਸੀ। ਅਕਤੂਬਰ ਵਿਚ ਚੋਣਾਂ ਤੋਂ ਬਾਅਦ ਉਹ 259 ਸੰਸਦ ਮੈਂਬਰਾਂ ਵਿਚਾਲੇ ਘੱਟ ਗਿਣਤੀਆਂ ਦੀ ਇਕਲੌਤੀ ਆਵਾਜ਼ ਹੋਣਗੇ। ਖ਼ਾਲਸਾ ਅਫ਼ਗ਼ਾਨਿਸਤਾਨ ਦੀ ਫ਼ੌਜ ਵਿਚ 10 ਸਾਲ ਨੌਕਰੀ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਿੱਖਾਂ ਅਤੇ ਹਿੰਦੂਆਂ ਦੀ ਹੀ ਸੇਵਾ ਨਹੀਂ ਕਰਨਾ ਚਾਹੁੰਦਾ ਬਲਕਿ ਉਹ ਪੂਰੇ ਅਫ਼ਗ਼ਾਨ ਵਿਚ ਰਹਿਣ ਵਾਲੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਅਤੇ ਜਾਤ ਦੇ ਹੋਣ। ਇਸ ਨਿਯੁਕਤੀ ਨਾਲ ਘੱਟ ਗਿਣਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

0 comments:

Post a Comment