Breaking News
Loading...
Friday, June 22, 2018


ਭਾਰਤ ਵਿੱਚ ਤੁਸੀਂ ਪੁਲਿਸ ਨੂੰ ਖਾਕੀ ਵਰਦੀ ਚ ਤਾਂ ਦੇਖਿਆ ਹੀ ਹੋਣਾ ਹੈ ਜਾਂ ਰੋਜ ਦੇਖਦੇ ਹੋ । ਪਰ ਕੀ ਤੁਹਾਨੂੰ ਪਤਾ ਭਾਰਤ ਦਾ ਇੱਕ ਸ਼ਹਿਰ ਅਜਿਹਾ ਜਿੱਥੇ ਪੁਲਿਸ ਖਾਕੀ ਵਰਦੀ ਨਹੀਂ ਪਾਉਂਦੀ । ਜਦੋਂ ਤੁਸੀ ਕਲਕੱਤਾ ਸ਼ਹਿਰ ਚ ਜਾਵੋਂਗੇ ਤਾਂ ਉੱਥੇ ਤੁਹਾਨੂੰ ਪੁਲਿਸ ਸਫੇਦ ਵਰਦੀ ਚ ਨਜਰ ਆਵੇਗੀ । ਇਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਅੰਗਰੇਜ਼ੀ ਹਕੂਮਤ ਦਾ ਹੈ , ਕਲਕੱਤਾ ਪੁਲਿਸ ਇਹ ਵਰਦੀ ਅੰਗਰੇਜ਼ਾਂ ਦੇ ਜਮਾਨੇ ਤੋਂ ਪਹਿਨਦੀ ਆ ਰਹੀ ਹੈ । ਕਲਕੱਤਾ ਪੁਲਿਸ ਦਾ ਗਠਨ ਸੰਨ 1845 ਚ ਹੋਇਆ ਸੀ । ਅਜਾਦੀ ਤੋਂ ਬਾਅਦ ਅੰਗਰੇਜ਼ ਚਲੇ ਗਏ ਪਰ ਕਲਕੱਤਾ ਪੁਲਿਸ ਦੀ ਵਰਦੀ ਤੇ ਆਪਣੀ ਨਿਸ਼ਾਨੀ ਛੱਡ ਗਏ ।

ਅੰਗਰੇਜ਼ਾਂ ਨੇ ਸਫੇਦ ਰੰਗ ਨੂੰ ਤਾਂ  ਚੁਣਿਆ ਸੀ ਕਿਉਂਕਿ ਕਲਕੱਤਾ ਸਮੁੰਦਰ ਦੇ ਨੇੜੇ ਹੋਣ ਕਰਕੇ ਇੱਥੇ ਗਰਮੀ ਅਤੇ ਨਮੀ ਰਹਿੰਦੀ ਹੈ ਸਫੈਦ ਰੰਗ ਨਾਲ ਸੂਰਜ ਦੀਆਂ ਕਿਰਨਾਂ ਵਾਪਿਸ ਹੋ ਜਾਣ ਤੇ ਪੁਲਿਸ ਅਧਿਕਾਰੀਆਂ ਨੂੰ ਪਸੀਨਾਂ ਅਤੇ ਗਰਮੀ ਨਾ ਲੱਗੇ । ਕਲਕੱਤਾ ਬੰਗਾਲ ਦੀ ਰਾਜਧਾਨੀ ਹੈ ਪਰ ਬੰਗਾਲ ਪੁਲਿਸ ਖਾਕੀ ਵਰਦੀ ਪਾਉਂਦੀ ਹੈ । ਬੰਗਾਲ ਪੁਲਿਸ ਦਾ ਗਠਨ ਸੰਨ 1861 ਚ  ਹੋਇਆ ਸੀ । ਜਿਸ ਕਰਕੇ ਪੁਲਿਸ ਦੀ ਵਰਦੀ ਭਿੰਨ-ਭਿੰਨ ਹੈ ।

0 comments:

Post a Comment