Breaking News
Loading...
Sunday, June 17, 2018

Info Post


ਦੁਨੀਆਂ ਦੇ ਮੰਨੇ ਪ੍ਰਮੰਨੇ wwe ਦੇ  ਪਿਹਲਵਾਨਾਂ ਚੋ ਇੱਕ ਜੌਨ ਸੀਨਾ ਨੂੰ ਅੱਜ ਹਰ ਦੇਸ਼ ਦਾ ਹਰ ਬੱਚਾ ਬੱਚੀ ਜਾਣਦਾ ਹੈ।  ਜੌਨ ਸੀਨਾ ਦਾ ਪੂਰਾ ਨਾਮ ਜੌਨ ਫ਼ੇਲਿਕਸ ਐਂਥਨੀ ਸੀਨਾ ਹੈ।  ਦੋਸਤੋ ਜੌਨ ਸੀਨਾ ਨੇ ਆਪਣੇ ਪ੍ਰੋਫੈਸ਼ਨਲ ਰੇਸਲਿੰਗ ਕਰੀਅਰ ਦੀ ਸ਼ੁਰੂਆਤ ਸੰਨ 2002 ਚ ਕੀਤੀ ਸੀ ਅਤੇ ਉਦੋਂ ਤੋਂ ਲੈਕੇ ਹੁਣ ਤੱਕ ਉਹ ਰਿੰਗ ਚ ਸ਼ੇਰਾਂ ਦੀ ਤਰਾਂ ਲੜਦੇ ਆ ਰਹੇ ਹਨ। ਪਿਹਲਵਾਨੀ ਦੇ ਖੇਤਰ ਚ ਓਹਨਾ ਦੀ ਸਫਲਤਾ ਦਾ ਅੰਦਾਜ਼ਾ ਤੁਸੀਂ ਜੌਨ ਦੇ ਰਿਕਾਰਡ ਤੋਂ ਹੀ ਲਗਾ ਸਕਦੇ ਹੋ। ਜੌਨ ਸੀਨਾ ਨੇ ਕੁੱਲ 16 ਵਾਰ ਚੈਪੀਅਨ ਰਹੇ ਹਨ ਜਿਸ ਵਿਚ ਓਹਨਾ ਨੇ 13 ਵਾਰ wwe championship ਦਾ ਖਿਤਾਬ ਜਿਤਿਆ ਅਤੇ 3 ਵਾਰ wwe ਵਰਲਡ haevyweight champion ਰਹੇ ਹਨ। ਇਸ ਤੋਂ ਇਲਾਵਾ ਉਹ 5 ਵਾਰ united states champion ਦਾ ਟਾਈਟਲ ਆਪਣੇ ਨਾਮ ਕੀਤਾ। ਇਹ ਤਾਂ ਹੋ ਗਈ ਰਿੰਗ ਦੀ ਗੱਲ ਪਰ ਕੁਸਤੀ ਤੋਂ ਇਲਾਵਾ ਬਾਹਰ ਵੀ ਜੌਨ ਸੀਨਾ ਦੇ ਜਲਵੇ ਘੱਟ ਨਹੀਂ ਹਨ ਰੈਸਲਰ ਦੇ ਇਲਾਵਾ ਉਹ ਰੈਪਰ ਅਤੇ ਐਕਟਰ ਵੀ ਨੇ ਅਤੇ ਇੱਕ ਚੰਗਾ ਤੇ ਇਮਾਨਦਾਰ ਇਨਸਾਨ ਹੋਣਾ ਓਹਨਾ ਨੂੰ ਹੋਰਾਂ ਤੋਂ ਅਲੱਗ ਕਰਦਾ ਹੈ।  ਇਸ ਮਹਾਨ ਰੈਸਲਰ ਦੀ ਲਾਈਫ ਨੂੰ ਸ਼ੁਰੂ ਤੋਂ ਜਾਨਣਾ ਬੜਾ ਦਿਲਚਸਪ ਹੋਵੇਗਾ , ਜੌਨ ਸੀਨਾ ਦਾ ਜਨਮ 23 ਅਪ੍ਰੈਲ 1977 ਚ  west newbury , united  states  ਚ ਹੋਇਆ ਸੀ। ਜੌਨ ਨੂੰ ਖੇਡਾਂ ਦਾ ਬਹੁਤ ਸ਼ੌਂਕ ਸੀ ਖਾਸਕਰ ਫ਼ੁਟਬਾਲ ਦੀ ਗੇਮ ਕਾਫੀ ਚੰਗੀ ਖੇਡ ਲੈਂਦੇ ਸਨ। ਲੇਕਿਨ ਅੱਗੇ ਜਾ ਕੇ ਜਿਵੇ - ਜਿਵੇ ਸਮਾਂ ਬੀਤਿਆ ਸੀਨਾ ਨੂੰ ਬੋਡੀਬਿਲਡਿੰਗ ਦਾ ਭੂਤ ਸਵਾਰ ਹੋ ਗਿਆ ਅਤੇ ਸਿਰਫ 15 ਸਾਲ ਦੀ ਉਮਰ ਤੋਂ ਹੀ ਉਹ ਆਪਣਾ ਜਿਆਦਾਤਰ ਸਮਾਂ ਜਿੱਮ ਚ ਬਿਤਾਉਂਦੇ ਸਨ।  ਆਪਣੀ ਸਕੂਲਿੰਗ ਪੂਰੀ ਕਰਨ ਤੋਂ ਬਾਅਦ ਸੀਨਾ ਨੇ ਸਪਰਿੰਗ ਫੀਲਡ ਕਾਲਜ ਤੋਂ  exercise physiology graduation ਪੂਰੀ ਕੀਤੀ। ਜਿੱਥੇ ਉਹ ਆਪਣੀ ਕਾਲਜ਼ ਦੀ ਫ਼ੁਟਬਾਲ ਟੀਮ ਦੇ ਕਪਤਾਨ ਸਨ ਉਸ ਸਮੇ ਸੀਨਾ 54 ਨੰਬਰ ਦੀ ਜਰਸੀ ਪਾ ਕੇ ਖੇਡ ਦੇ ਸਨ। ਜਿਸ ਆਪਾਂ ਅੱਜ ਵੀ ਓਹਨਾ ਦੇ ਬਹੁਤ ਸਾਰੇ merchandise ਚ ਦੇਖ ਸਕਦੇ ਹਾਂ।


  1998  ਚ ਆਪਣੀ graduation ਪੂਰੀ ਕਰਨ ਤੋਂ ਬਾਅਦ ਜੌਨ ਸੀਨਾ ਬੌਡੀ ਬੌਡੀਬਿਲਡਿੰਗ ਚ ਕਰੀਅਰ ਬਣਾਉਣ ਲਈ ਕੈਲੀਫੋਰਨੀਆਂ ਆਉਣਾ ਚਾਉਂਦੇ ਸਨ ਪਰ ਉਹਨਾਂ ਦੇ ਪਿਤਾ ਜੌਨ ਦੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਸਨ।  ਇਸ ਲਈ ਅੱਗੇ ਚੱਲ ਕੇ ਉਸਨੇ ਨੇ ਆਪਣਾ ਘਰ ਛੱਡ ਦਿੱਤਾ ਤੇ ਮਹਿਜ਼ 500 ਡਾਲਰ ਆਪਣੀ ਜੇਬ ਚ ਲੈ ਕੇ ਕੈਲੀਫੋਰਨੀਆਂ ਆ ਗਿਆ , ਜਿੱਥੇ ਕੁੱਝ ਹੀ ਦਿਨ ਵਿੱਚ ਸੀਨਾ ਦੇ ਸਾਰੇ ਪੈਸੇ ਖਤਮ ਹੋ ਗਏ ਅਤੇ ਫਿਰ ਉਹ ਆਪਣੀ ਜਿੰਦਗੀ ਨੂੰ ਚਲਾਉਣ ਲਈ ਇੱਕ ਜਿੰਮ ਚ ਬਾਥਰੂਮ ਸਾਫ ਕਰਨਾ ਅਤੇ ਤਾਵਲ ਫੋਲਡ ਕਰਨ ਵਰਗਾ ਕੰਮ ਕਰਨ ਲੱਗ ਗਏ ਪਰ ਬਹੁਤ ਜਲਦੀ ਜੌਨ ਸੀਨਾ ਦੀ ਲਾਈਫ ਚ ਟਰਨਿੰਗ ਪੋਇੰਟ ਵੀ ਆ ਗਿਆ ਜਿੰਮ ਚ ਕੰਮ ਕਰਦੇ ਸਮੇ ਉਸਦੀ ਬੌਡੀ ਨੂੰ ਦੇਖ ਕਿ ਕਿਸੇ ਰੈਸਲਰ ਨੇ ਉਸਨੂੰ ਅਲਟੀਮੇਟ ਪ੍ਰੋ ਰੇਸਲਿੰਗ ਤੋਂ ਟ੍ਰੇਨਿੰਗ ਲੈਣ ਦੀ ਸਲਾਹ ਦਿੱਤੀ ਅਤੇ ਜੌਨ ਨੂੰ ਇਹ ਸਲਾਹ ਕਾਫੀ ਪਸੰਦ ਆਈ ਕਿਉਂਕਿ ਓਹਨਾ ਦੇ ਪਿਤਾ ਵੀ ਇੱਕ ਰੇਸਲਿੰਗ ਐਂਕਰ ਰਹਿ ਚੁੱਕੇ ਸਨ ਅਤੇ ਸੀਨਾ ਬਚਪਨ ਤੋਂ ਹੀ ਟੀਵੀ ਤੇ ਹਲਕ ਹੌਗਨ ਵਰਗੇ ਨਾਮੀ ਪਿਹਲਵਾਨਾਂ ਨੂੰ ਰੇਸਲਿੰਗ ਕਰਦੇ ਦੇਖ ਰਹੇ ਸਨ।  ਆਖਿਰਕਾਰ ਜੌਨ ਸੀਨਾ ਨੇ ਸੰਨ 2000 ਵਿਚ ਅਲਟੀਮੇਟ ਪ੍ਰੋ ਰੇਸਲਿੰਗ ਦੁਆਰਾ ਚਲਾਏ ਗਏ ਅਲਟੀਮੇਟ ਯੂਨੀਵਰਸਿਟੀ ਤੋਂ ਪ੍ਰੋਫੈੱਸਨਲ ਰੈਸਲਰ ਬਣਨ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿਤੀ ਅਤੇ ਕੁੱਝ ਹੀ ਮਹੀਨੇ ਬਾਅਦ ਅਪ੍ਰੈਲ 2000 ਚ ਦਾ ਪ੍ਰੋਟੋਟਾਈਪ ਨਾਮ ਤੋਂ upw ਦਾ heavyweight ਚੈਂਪੀਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ।  ਅਗਲੇ ਹੀ ਸਾਲ 2001 ਚ  ਜੌਨ ਸੀਨਾ ਨੇ ohio valley wrestling ਦੇ ਨਾਲ ਸੀਨਾ ਨੇ ਕੰਟ੍ਰੈਕਟ ਕੌਂਟਰੈਕਟ ਸਾਈਨ ਕੀਤਾ ਅਤੇ ਫਰਵਰੀ 2002 ਚ ovw heavyweight title ਤੇ ਆਪਣਾ ਕਬਜ਼ਾ ਕੀਤਾ। ਫਿਰ ਉਸੇ ਸਾਲ 27 ਜੂਨ 2002 ਨੂੰ ਜੌਨ ਸੀਨਾ ਨੇ ਪਹਿਲੀ ਵਾਰ wwe ਚ debut ਕੀਤਾ ਪਰ ਉਹ ਓਹਨਾ ਆਪਣੀ ਵਿਸ਼ਵ ਚ ਆਪਣੀ ਅਸਲੀ ਪਹਿਚਾਣ ਉਦੋਂ ਬਣਾਈ ਜਦੋ ਮਾਰਚ 2004 ਚ ਸੀਨਾ ਨੇ ਬਿਗ ਸ਼ੋ ਨੂੰ ਹਰਾ ਕੇ united states ਚੈਂਪੀਨਸ਼ਿਪ ਖਿਤਾਬ ਆਪਣੇ ਨਾਮ ਕੀਤਾ।  2007 ਚ ਉਮਾਗਾ ਨੂੰ ਹਰਾਉਣ ਵਾਲੇ ਪਹਿਲੇ ਰੈਸਲਰ ਬਣੇ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜਕੇ ਨੀ ਦੇਖਿਆ ਜੌਨ ਸੀਨਾ ਨੇ ਰੈਂਡੀ ਔਰਟਨ , ਰੌਕ , ਰੋਮਨ ਰੇਂਜ , ਬਰਾਕ ਲੇਸਨਰ ਵਰਗੇ ਖ਼ਤਰਨਾਕ ਪਹਿਲਵਾਨਾਂ ਨੂੰ ਰਿੰਗ ਚ ਹਰਾਇਆ ਜਿਸ ਕਰਕੇ ਸੀਨਾ ਦੀ ਪ੍ਰਸਿੱਧੀ ਵੱਧ ਦੀ ਗਈ।  ਸੀਨਾ ਨੇ ਰੈਪ ਐਲਬਮ ਕੱਢੀ 'ਯੂ ਕਾਂਟ ਸੀ ਮੀ ' ਜੋ ਬਹੁਤ ਮਸ਼ਹੂਰ ਹੋਈ ਇਸ ਤੋਂ ਇਲਾਵਾ ਓਹਨਾ ਨੇ ਹੌਲੀਵੁੱਡ ਚ ਕਾਫੀ ਹਿੱਟ ਫ਼ਿਲਮਾਂ ਦਿੱਤੀਆਂ ਹਨ।  ਜਿਸ ਵਿਚ the marine ਸੁਪਰਹਿੱਟ ਰਹੀ।  ਸੀਨਾ ਬੀਮਾਰ ਬੱਚਿਆਂ ਲਈ ਵੀ ਡੋਨੇਸ਼ਨ ਕਰਦੇ ਹਨ ਤੇ ਆਪਣੀ ਨਿੱਜੀ ਜਿੰਦਗੀ ਚ ਉਹ ਕਾਫੀ ਦੋਸਤਾਨਾਂ ਹਨ।  ਨਿੱਕੀ ਬੇਲਾ ਜੌਨ ਦੀ ਗਰਲਫਰੈਂਡ ਸੀ ਜਿਸ ਨਾਲ ਉਸਦਾ ਬ੍ਰੇਕ ਅੱਪ  ਹੋ ਗਿਆ।  ਜੌਨ ਸੀਨਾ ਹਜੇ ਵੀ wwe ਨਾਲ ਜੁੜੇ ਹੋਏ ਹਨ।
Newer Post
Previous
This is the last post.

0 comments:

Post a Comment