Breaking News
Loading...
Tuesday, June 26, 2018

Info Post

ਗੈਂਗਸਟਰਾਂ ਲਈ ਸੰਕੇਤਕ ਤਸਵੀਰ
ਪਿਛਲੇ ਦਿਨੀ ਕਨੇਡਾ ਚ ਹੋਈਆਂ ਗੈਂਗਵਾਰ  ਲੜਾਈਆਂ ਚ ਪੰਜਾਬੀ ਵਿਦਿਆਰਥੀਆਂ ਨੂੰ ਕਾਫੀ ਬੁਰਾ ਭਲਾ ਕਿਹਾ ਜਾ ਰਿਹਾ ਹੈ।  ਜਿਸ ਨਾ ਹੱਤਕ ਤਾਂ ਪੰਜਾਬੀਆਂ ਦੀ ਹੀ ਹੋ ਰਹੀ ਹੈ ਪਰ  ਕੀ ਇੱਕਲੇ ਸਟੂਡੈਂਟ ਵੀਜੇ ਉੱਪਰ ਕਨੇਡਾ ਆਇਆ ਨੂੰ ਨਿਸ਼ਾਨਾ ਬਣਾਉਣਾ ਠੀਕ ਹੈ।  ਕਿਉਂਕਿ ਕਨੇਡਾ ਚ ਗੈਂਗਵਾਰ ਦੀਆਂ ਜੜਾ ਕਾਫੀ ਪੁਰਾਣੀਆਂ ਨੇ ਜਿਸ ਦੀ ਢੁੰਗਾਈ ਚ ਜਾਣ ਤੇ ਪਤਾ ਲੱਗੇਗਾ ਕਿ ਇਹ ਅਸਲ ਵਿਚ ਕਿਵੇਂ ਤੇ ਕਿਥੋਂ ਸ਼ੁਰੂ ਹੋਈਆਂ ਨੇ। 

ਜਿਹੜੇ ਕਨੈਡਾ ਚ ਪੱਕੇ ਤੇ ਕਨੈਡੀਅਨ ਪਾਸਪੋਰਟ ਵਾਲੇ ਕਨੈਡੀਅਨ ਪੰਜਾਬੀ ਪਿਛਲੇ ਕੁਛ ਸਾਲਾਂ ਚ ਪੰਜਾਬ ਤੋ ਆਏ ਸਟੂਡੈਂਟਸ ਚ 10% ਗੁੰਡੇ ਤੇ ਖਰਾਬ ਸਟੂਡੈਂਟਾਂ ਦੀਆਂ ਲੜਾਈਆਂ ਤੇ ਗਲਤੀਆਂ ਕਰਕੇ ਬਾਕੀ ਸਾਰੀ ਪੰਜਾਬ ਤੇ ਇੰਡੀਆ ਤੋਂ ਆਈ ਸਟੂਡੈਂਟ Community ਤੇ ਇਲਜ਼ਾਮ ਲਉਂਦੇ ਆ ਉਹ ਪਹਿਲਾਂ Google ਤੇ ਜਾ ਕੇ Bindy Johal,Ron Dosanjh ਤੇ Ranjeet Singh Cheema ਵਰਗੇ ਗੈੰਗਸਟਰਾਂ ਨੂੰ ਚੈਕ ਕਰ ਲੈਣ ਜਿਹੜੇ 20-25 ਸਾਲ ਪਹਿਲਾਂ Canadian Gang Culture ਦੇ ਮੌਹਰੀ ਹੁੰਦੇ ਸੀ ਤੇ ਉਹ ਗੈਂਗ ਕਲਚਰ ਅੱਜ ਵੀ ਖਤਮ ਨਹੀਂ ਹੋਇਆ ਤੇ ਫੇਰ ਦੱਸਣ ਕੇ ਕੀ ਇਕ Bindy Johal ਜਾਂ Ron Dosanjh ਕਰ ਕੇ ਕਨੈਡਾ ਦੀ ਸਾਰੀ ਦੀ ਸਾਰੀ ਪੰਜਾਬੀ Community ਮਾੜੀ ਸੀ ਜਾਂ ਫੇਰ ਉਹ ਇੰਡੀਆ ਤੋਂ ਆਏ ਸਟੂਡੈਂਟ ਸੀ....
ਗੈਂਗਸਟਰਾਂ ਦੀ ਸੰਕੇਤਕ ਤਸਵੀਰ

ਨਹੀਂ.. ਉਹ ਕਨੈਡੀਅਨ ਜੰਮ ਪਲ ਸੀ ਤੇ ਪੰਜਾਬੀ ਗੈਂਗ ਕਲਚਰ ਅੱਜ ਦਾ ਨਹੀਂ ਬਹੁਤ ਪੁਰਾਣਾ ਹੈ...
ਜਿਹੜੇ ਸਹੀ Student ਆ ਉਹ ਤਾਂ ਆਪ ਦੁੱਖੀ ਆ ਇਨਾ ਗਲਤ ਸਟੂਡੈਂਟ ਤੇ ਇਹਨਾਂ ਦੇ ਮਾੜੇ ਵਤੀਰੇ ਤੋਂ ...
ਸੋ ਕਨੈਡਾ ਚ ਵੱਸਦੇ ਪੱਕੇ ਕਨੈਡੀਅਨ ਪੰਜਾਬੀ  ਕੁੱਝ ਗੱਲਤ ਅਨਸਰਾਂ ਦੀਆੰ ਗਲਤੀਆਂ ਦਾ ਇਲਜ਼ਾਮ India ਤੋਂ ਆਈ ਪੂਰੀ Student community ਤੇ ਥੋਪਣ ਦੀ  ਵਜਾਏ ਗਲਤ ਅਨਸਰਾਂ ਖਿਲਾਫ ਇਕਜੁੱਟ ਹੋਣ ਨਾ ਕਿ ਜੋ ਭਲੇ ਵਿਦਿਆਰਥੀ ਨੇ ਓਹਨਾ ਦਾ ਵੀ ਭਵਿੱਖ ਖਰਾਬ ਨਾ ਹੋਵੇ।

Police should take action against gangsters


 ਜੇ ਬਾਹਰਲੇ ਮੁਲਕੀ ਪੰਜਾਬੀ। . ਪੰਜਾਬੀ ਬੱਚਿਆਂ ਦੀ ਬਾਂਹ ਨਹੀਂ ਫੜਨਗੇ ਤਾਂ ਇਹ ਨੌਜਵਾਨ ਕਿਸੇ ਗੈਰ ਦੀ ਸਾਜਿਸ਼ ਦਾ ਸ਼ਿਕਾਰ ਵੀ ਹੋ ਸਕਦੇ ਨੇ ਲੋੜ ਹੈ ਇਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਨਹੀਂ ਤੇ ਟਕਰਾ ਦੇ ਨਤੀਜੇ ਖਤਰਨਾਕ ਹੋ ਸਕਦੇ ਨੇ।


0 comments:

Post a Comment