Breaking News
Loading...
Sunday, June 17, 2018



ਤੁਸੀਂ ਕਈ ਵਾਰ ਬਿਲਡਿੰਗ ਅੰਦਰ ਲੱਗੀ ਲਿਫਟ ਰਾਹੀਂ ਇੱਕ ਤੋਂ ਦੂਸਰੀ ਮੰਜ਼ਿਲ ਤੱਕ ਗਏ ਹੋਵੋਗੇ।  ਇਸ ਲਿਫਟ ਦਾ ਇਸਤੇਮਾਲ ਲਗਭਗ ਦੁਨੀਆਂ ਦੀਆਂ ਸਾਰੀਆਂ ਹੀ ਉੱਚੀਆਂ ਬਿਲਡਿੰਗਾਂ ਅੰਦਰ ਆਮ ਲੋਕਾਂ ਦੀ ਸਹੂਲਤ ਲਈ ਕੀਤਾ ਜਾਂਦਾ ਹੈ ਤਾਕਿ ਤੁਹਾਨੂੰ  ਪੌੜੀਆਂ ਰਾਹੀਂ ਕਈ ਮੰਜਿਲਾਂ ਇਮਾਰਤ ਉਪਰ ਚੜਨ ਚ ਕੋਈ ਪ੍ਰੇਸ਼ਾਨੀ ਨਾ ਆਵੇ ਖਾਸਕਰ ਵੱਡੀ ਉਮਰ ਦੇ ਲੋਕਾਂ ਨੂੰ।  ਪਰ ਤੁਸੀਂ ਕਈ ਵਾਰ ਲਿਫਟ ਚ ਚੜੇ ਹੋਵੋਗੇ ਤੇ ਤੁਸੀਂ ਉਸ ਅੰਦਰ ਇੱਕ ਸ਼ੀਸ਼ਾ ਲੱਗਿਆ ਵੀ ਦੇਖਿਆ ਹੋਵੇਗਾ ਕੀ ਤੁਹਾਨੂੰ ਪਤਾ ਹੈ ਇਹ ਸ਼ੀਸ਼ਾ ਬਿਲਡਿੰਗ ਲਿਫਟ ਦੇ ਅੰਦਰ ਕਿਉਂ  ਲਗਾਇਆ ਜਾਂਦਾ ਹੈ , ਆਓ ਜਾਣਦੇ ਹਾਂ ਜਦੋਂ ਵੀ ਸਾਨੂੰ ਦਸਵੀਂ ਜਾਂ ਬਾਰਵੀਂ ਮੰਜ਼ਿਲ ਤੇ ਜਾਣਾ ਹੁੰਦਾ ਹੈ ਤਾਂ ਅਸੀਂ ਲਿਫਟ ਦਾ ਇਸਤੇਮਾਲ ਕਰਦੇ ਹਾਂ ਜਿਸ ਨਾਲ ਆਮ ਤੌਰ ਤੇ ਇੱਕ ਮਿੰਟ ਦਾ ਸਮਾਂ ਲਗਦਾ ਹੈ ਵਿਚ ਵਿਚ ਕਈ ਵਾਰ ਲਿਫਟ ਕਿਸੇ ਹੋਰ ਫਲੋਰ ਤੇ ਵੀ ਰੁਕ ਦੀ ਹੈ ਤਾ ਥੋੜਾ ਸਮਾਂ ਹੋਰ ਲੱਗ ਜਾਂਦਾ ਪਰ  ਪੌੜੀਆਂ  ਰਾਹੀਂ ਬਹੁਤ ਜਿਆਦਾ ਸਮਾਂ ਲਗਦਾ ਲਿਫਟ ਜਿੰਨੀ ਮਰਜੀ ਸਪੀਡ ਹੌਲੀ ਦੀ ਹੋਵੇ ਉਹ ਤੁਹਾਨੂੰ ਸੀੜੀਆ ਤੋਂ ਛੇਤੀ ਪਹੁੰਚਾ ਦਿੰਦੀ ਹੈ।  ਕਈ ਵਾਰ ਕੁੱਝ ਲੋਕਾਂ ਨਨ ਲਿਫਟ ਚ ਚੜਨੋ ਡਰ ਵੀ ਲਗਦਾ ਹੈ ਕਿ ਲਿਫਟ ਖਰਾਬ ਹੋਗੀ ਤਾਂ ਓਹਨਾ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਨਤਾ ਦੇ ਇਸ ਡਰ ਅਤੇ ਸੋਚ ਦੀ ਵਜ੍ਹਾ ਕਰਕੇ ਲਿਫਟ ਦਾ ਨਿਰਮਾਣ ਕਰਨ ਵਾਲੇ ਇੰਜੀਨੀਅਰ ਪਰੇਸ਼ਾਨ ਹੋ ਗਏ ਸਨ।  ਇੰਨੀ ਜਬਰਦਸਤ ਖੋਜ ਕਰਨ ਤੋਂ ਬਾਅਦ ਵੀ ਉਹ ਟੈਨਸ਼ਨ ਵਿੱਚ ਆ ਗਏ ਸਨ ਕਿ ਲੋਕਾਂ ਦੇ ਇਸ ਡਰ ਨੂੰ ਕਿਵੇਂ ਦੂਰ ਕੀਤਾ ਜਾਵੇ ? ਕਈ ਇੰਜੀਨੀਅਰਾਂ ਦਾ ਤਰਕ ਸੀ ਕਿ ਲਿਫਟ ਦੀ ਸਪੀਡ ਨੂੰ ਵਧਾ ਦਿੱਤਾ ਜਾਵੇ ਲੇਕਿਨ ਇੱਕ ਬੰਦੇ ਨੇ ਇੱਕ ਮਸ਼ਵਰਾ ਦਿੱਤਾ ਕਿ ਲਿਫਟ ਦੀ ਸਪੀਡ ਵਧਾਉਣ ਦੀ ਵਜਾਏ ਉਸ ਵਿਚ ਸ਼ੀਸ਼ਾ ਲਾ ਦੇਣਾ ਚਾਹੀਦਾ।  ਜੇ ਲਿਫਟ ਅੰਦਰ ਸ਼ੀਸ਼ਾ ਲੱਗ ਜਾਂਦਾ ਹੈ ਤਾਂ ਲੋਕ ਉਸ ਅੰਦਰ ਆਪਣੀ ਸ਼ਕਲ ਦੇਖਣ ਦੇ ਨਾਲ - ਨਾਲ ਆਪਣੇ ਆਪ ਨੂੰ ਸਜਾਉਣ ਜਾਂ ਸਟਾਈਲ ਸਿੱਟ ਕਰਨ  ਲੱਗ ਜਾਣਗੇ ਅਜਿਹੇ ਵਿੱਚ ਓਹਨਾ ਨੂੰ ਲਿਫਟ ਦੁਆਰਾ ਲੱਗਣ ਵਾਲੇ ਸਮੇਂ ਦਾ ਵੀ ਧਿਆਨ ਨਹੀਂ ਰਹੂਗਾ।  ਇਸ ਆਈਡਿਆ ਨੂੰ ਸ਼ੁਰੂਆਤ ਵਿਚ ਟ੍ਰਾਇਲ ਦੇ ਤੌਰ ਤੇ ਵਰਤਿਆ ਗਿਆ ਟ੍ਰਾਇਲ ਵਿਚ ਇਹ ਸੁਜ਼ਾਹ ਸਹੀ ਸਾਬਿਤ ਹੋਇਆ ਜਿਸ ਤੋਂ ਬਾਅਦ ਦੁਨੀਆਂ ਚ ਹਰ ਥਾਂ ਜਿਆਦਾਤਰ ਲਿਫਟਾਂ ਅੰਦਰ ਸ਼ੀਸ਼ੇ ਲਾ ਦਿੱਤੇ ਗਏ ਅਤੇ ਇਹੀ ਕਾਰਨ ਹੈ ਕਿ ਲਿਫਟਾਂ ਵਿੱਚ ਸ਼ੀਸ਼ੇ ਲਾਏ ਜਾਂਦੇ ਨੇ।  ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰੋ

0 comments:

Post a Comment