Breaking News
Loading...
Monday, June 18, 2018


 


ਰਾਜਸਥਾਨ 18 ਜੂਨ (ਰਿਪੋਰਟ) ਪੰਜਾਬ ਦੀ ਧਰਤੀ ਤੋਂ ਰੋਜਾਨਾ ਧੜਾ ਧੜ ਕੱਟੇ ਜਾਂਦੇ ਦਰੱਖਤਾਂ ਕਾਰਨ ਧਰਤੀ ਰੁੱਖਾਂ ਬਿਨਾਂ ਵੇਹਲੀ ਹੁੰਦੀ ਜਾਪਦੀ ਹੈ ਵਿਕਾਸ ਦੇ ਨਾਮ ਤੋਂ ਸਰਕਾਰ ਵੱਲੋਂ 4 ਮਾਰਗੀ ਤੇ 6 ਮਾਰਗੀ ਬਣਾਉਣ ਲਈ ਸ਼ੁਰੂ ਕੀਤੀਆਂ ਗਈਆਂ ਸੜਕਾਂ ਚੌੜੀਆਂ ਕਰਕੇ ਬਣਾਉਣ ਲਈ ਸੜਕਾਂ ਦੇ ਕਿਨਾਰਿਆਂ ਤੋਂ ਕਰੋੜਾਂ ਦਰੱਖਤ ਪੱਟੇ ਗਏ ਇਨ੍ਹਾਂ ਪੱਟੇ ਗਏ ਦਰੱਖਤਾਂ ਵਿੱਚ ਵੱਡੀ ਗਿਣਤੀ ਵਿਚ 100 ਤੋਂ ਲੈ ਕੇ 200 ਸਾਲ ਤੱਕ ਪੁਰਾਣੇ ਵਿਰਾਸਤੀ ਦਰੱਖਤ ਵੀ ਸਨ। ਪਰ ਹਾਲੇ ਓਨੀ ਗਿਣਤੀ ਵਿੱਚ ਦਰੱਖਤ 




ਦੁਬਾਰਾ ਲਾਉਣ ਲਈ ਸਰਕਾਰ ਵੱਲੋਂ ਯਤਨ ਨਹੀਂ ਕੀਤੇ ਗਏ ਦਰੱਖਤਾਂ ਦੀ ਘਟਦੀ ਗਿਣਤੀ ਅਣਹੋਂਦ ਵਾਤਾਵਰਨ ਲਈ ਵੱਡਾ ਖਤਰਾਂ ਹੈ ਇਨ੍ਹਾਂ ਦਰੱਖਤਾਂ ਬਿਨਾਂ ਪੰਛੀਆਂ ਅਤੇ ਪਸ਼ੂਆਂ ਦਾ ਦਰੱਖਤਾਂ ਬਿਨਾਂ ਜਿਉਣਾ ਔਖਾ ਹੋ ਰਿਹਾ ਹੈ। ਮਨੁੱਖ ਦੀ ਦਰੱਖਤਾਂ ਸਹਾਰੇ ਜਿਉਦਾ ਹੈ ਦਰੱਖਤ ਕਾਰਬਡਾਈਕ ਸਾਇਡ ਖਿੱਚਦੇ ਹਨ ਤੇ ਮਨੁੱਖ ਦੇ ਜਿਉਣ ਲਈ ਆਕਸੀਜਨ ਛੱਡਦੇ। ਪ੍ਰਦੂਸ਼ਣ ਨੂੰ ਵੀ ਦਰੱਖਤ ਕੰਟਰੋਲ ਕਰਦੇ ਹਨ ਦੂਸਰੇ ਪਾਸੇ ਵਾਰਸ, ਮੀਂਹ ਪਵਾਉਣਾ ਵੀ ਦਰੱਖਤ ਦੀ ਦੇਣ ਹੈ।ਪੰਜਾਬ ਦੇ ਹੋਰ ਖੇਤਰਾਂ ਨਾਲੋਂ ਸਭ ਤੋਂ ਜਿਆਦਾ ਵਾਰਸ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੁੰਦੀ ਹੈ ਚੰਡੀਗੜ੍ਹ ਦਾ ਮੌਸਮ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਮੰਨਿਆ ਜਾਂਦਾ ਹੈ



 ਗਰਮੀਆਂ ਵਿੱਚ ਗਰਮੀ ਤੋਂ ਰਾਹਤ ਰਹਿੰਦੀ ਹੈ ਇਨ੍ਹਾਂ ਗੱਲਾਂ ਪਿੱਛੇ ਦਰੱਖਤ ਮੰਨੇ ਜਾਂਦੇ ਹਨ। ਪੰਜਾਬੀਆਂ ਨੂੰ ਵੀ ਪੰਜਾਬ ਪ੍ਰਦੂਸ਼ਣ ਤੋਂ ਬਚਾਉਣ ਲਈ ਦਰੱਖਤ ਲਾਉਣ ਲਈ ਯਤਨ ਕਰਨੇ ਚਾਹੀਦੇ ਹਨ।

0 comments:

Post a Comment