Breaking News
Loading...
Tuesday, June 26, 2018


vijay mallaya and pm modi
ਮਸ਼ਹੂਰ ਵਪਾਰੀ ਵਿਜੇ ਮਾਲੀਆ ਦਾ ਫਰਾਰ ਹੋਣ ਵਾਲਾ ਕੇਸ ਤਾਂ ਸਭ ਨੂੰ ਯਾਦ ਹੀ ਹੋਣਾ 9 ਹਜਾਰ ਕਰੋੜ ਬੈਂਕਾਂ ਦਾ ਕਰਜਦਾਰ ਸੀ ਇਹ ਸ਼ਖਸ਼ ਜੋ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ ਯੂ ਕੇ  ਚ ਜਾ ਸ਼ਰਨ ਲਈ ਸੀ ਪਰ ਹੁਣ ਇਸ ਕੇਸ ਵਿਚ ਨਵਾਂ ਮੋੜ ਆ ਗਿਆ ਹੈ ਵਿਜੈ ਮਾਲੀਆ ਨੇ ਟਵਿੱਟਰ ਉੱਪਰ ਕਈ ਖੁਲਾਸੇ ਕਰਦੇ ਹੋਏ ਪ੍ਰਧਾਨ ਮੰਤਰੀ ਦਫਤਰ ਨੂੰ ਲਿਖੀਆਂ ਚਿਠੀਆਂ ਨਸ਼ਰ ਕੀਤੀਆਂ ਹਨ।  ਇਸ ਤੋਂ ਇਲਾਵਾ ਵਿਜੇ ਨੇ ਬੈਂਕਾਂ ਉੱਪਰ ਵੀ ਕਈ ਇਲਜਾਮ ਲਗਾਏ ਨੇ

ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰਜ਼ਾ ਵਾਪਸ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਸੀ। ਇਸ ਸਬੰਧੀ ਉਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਵੀ ਲਿਖੀ ਪਰ ਉਸ ਦਾ ਕੋਈ ਜਵਾਬ ਨਹੀਂ ਆਇਆ। ਮਾਲਿਆ ਨੇ ਦਾਅਵਾ ਕੀਤਾ ਕਿ ਉਸ ਨੇ ਸਰਕਾਰ ਦੇ ਨਾਲ ਨਾਲ ਬੈਂਕਾਂ ਨੂੰ ਵੀ ਚਿੱਠੀ ਲਿਖੀ ਸੀ।
letter of vijay mallaya


ਵਿਜੇ ਮਾਲਿਆ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ 15 ਅਪ੍ਰੈਲ, 2016 ਨੂੰ ਚਿੱਠੀ ਲਿਖੀ ਸੀ ਤੇ ਹੁਣ ਚੀਜ਼ਾਂ ਨੂੰ ਸਹੀ ਪ੍ਰਸੰਗ ਵਿੱਚ ਪੇਸ਼ ਕਰਨ ਲਈ ਇਨ੍ਹਾਂ ਚਿੱਠੀਆਂ ਨੂੰ ਜਨਤਕ ਕਰ ਰਿਹਾ ਹਾਂ। ਪਰ ਹਾਲੇ ਤਕ ਕਿਸੇ ਚਿੱਠੀ ਦਾ ਜਵਾਬ ਨਹੀਂ ਮਿਲਿਆ।”
ਮਾਲਿਆ ਨੇ ਅੱਗੇ ਕਿਹਾ ਕਿ ਸਿਆਸਤਦਾਨਾਂ ਤੇ ਮੀਡੀਆ ਨੇ ਉਸ ‘ਤੇ ਇਵੇਂ ਇਲਜ਼ਾਮ ਲਾਏ, ਜਿਵੇਂ ਉਹ 9000 ਕਰੋੜ ਰੁਪਏ ਚੋਰੀ ਕਰ ਕੇ ਭੱਜ ਗਿਆ ਹੋਵੇ। ਕੁਝ ਕਰਜ਼ ਦੇਣ ਵਾਲੇ ਬੈਂਕਾਂ ਨੇ ਵੀ ਉਸ ਨੂੰ ਜਾਣਬੁੱਝ ਕੇ ਕਰਜ਼ ਨਾ ਚੁਕਾਉਣ ਵਾਲਾ ਕਰਾਰ ਦੇ ਦਿੱਤਾ।

ਵਿਜੇ ਮਾਲਿਆ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਦੀ ਤੇ ਉਸ ਦੇ ਪਰਿਵਾਰ ਦੀ ਸਾਰੀ ਜਾਇਦਾਦ ਕੁਰਕ ਕੀਤੀ, ਜਿਸ ਦੀ ਕੁੱਲ ਕੀਮਤ 13900 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਮਾਲਿਆ ਨੇ ਕਿਹਾ ਕਿ ਬੈਂਕਾਂ ਨੇ ਉਸ ਨੂੰ ਬੈਂਕਾਂ ਨੂੰ ਖੋਰਾ ਲਾਉਣ ਵਾਲੇ ਪੋਸਟਰ ਬੁਆਏ ਦੇ ਰੂਪ ਵਿੱਚ ਪੇਸ਼ ਕੀਤਾ।


ਮਾਲਿਆ ਨੇ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਕੋਈ ਵੀ ਉਸ ਦਾ ਨਾਂ ਸੁਣਦਿਆਂ ਹੀ ਭੜਕ ਉੱਠਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਾਲਿਆ ਵੱਲੋਂ ਕੀਤੇ ਇਸ ਖੁਲਾਸੇ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਤੇ ਵਿੱਤ ਮੰਤਰੀ ਵੱਲੋਂ ਕੀ ਪ੍ਰਤੀਕਿਰਿਆ ਆਉਂਦੀ ਹੈ। 
ਪਰ ਇਸ ਨਾਲ ਮਾਲੀਆ ਨੇ ਪੂਰੇ ਦੇਸ਼ ਚ ਖਲਬਲੀ ਜਰੂਰ ਮਚਾ ਦਿੱਤੀ ਹੈ ਤੇ ਵਿਰੋਧੀ ਧਿਰ ਨੂੰ ਸਰਕਾਰ ਨੂੰ ਘੇਰਨ ਦਾ ਇੱਕ ਮੌਕਾ ਦਿੱਤਾ ਹੈ ਨਾਲ ਬੈਂਕਾਂ ਦੇ ਰਵਈਏ ਪ੍ਰਤੀ ਵੀ ਸਵਾਲ ਉੱਠ ਖੜੇ ਹਨ ਕਿ ਜੇ ਉਹ ਪੈਸੇ ਮੋੜਨਾ ਚਾਉਂਦਾ ਸੀ ਤਾ ਬੈਂਕਾਂ ਵੱਲੋਂ ਉਸ ਦੀ ਗੱਲ ਕਿਓਂ ਨਹੀਂ ਸੁਣੀ ਗਈ।  ਇਸ ਪੂਰੇ ਮਾਮਲੇ ਹੋਰ ਕੀ ਮੋੜ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਪਰ ਇਸ ਤੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਮਾਲੀਆ ਨੇ ਇਹ ਪੱਤਰ ਪਹਿਲਾਂ ਹੀ ਕਿਓਂ ਨੀ ਜਨਤਕ ਕੀਤੇ ?

0 comments:

Post a Comment