Breaking News
Loading...
Saturday, June 23, 2018


ਜਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ, ਜੇਲਾਂ ਵਿਚ ਨਜ਼ਰ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਤੇ ਨਿਰਦੋਸ਼ ਮਾਰੇ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ 1 ਜੂਨ ਤੋਂ ਦਾਣਾ ਮੰਡੀ ਬਰਗਾੜੀ ਵਿਖੇ ਸ਼ੁਰੂ ਕੀਤੇ ਗਿਆ ਇਨਸਾਫ ਮੋਰਚਾ ਅੱਜ 23 ਵੇਂ ਦਿਨ ਵੀ ਖਾਲਸਾਹੀ ਰੰਗ ਚ ਰੰਗਿਆ ਹੋਇਆ ਸੀ ਇਸ ਮੋਰਚੇ ਦੀ ਵੱਖ ਪਾਰਟੀਆਂ  ਸਮੇਤ ਹੋਰ ਧਰਮਾਂ ਦੇ ਲੋਕਾਂ ਵੱਲੋਂ ਹਮਾਇਤ ਕੀਤੀ ਜਾਂਦੀ ਹੈ ਇਸ ਮੋਰਚੇ ਨੂੰ 21 ਜੂਨ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅੱਜ ਬਾਮਸੇਫ ਬਹੁਜਨ ਮੁਕਤੀ ਮੋਰਚਾ ਦੇ ਮੁਖੀ ਵਾਮਨ ਮੇਸ਼ਰਾਮ ਨੇ ਪਹੁੰਚ ਕਿ ਹਮਾਇਤ ਦਿੱਤੀ ।


ਇਸ ਸਮੇਂ ਸ੍ਰੀ ਮੇਸ਼ਰਾਮ ਸੰਗਤਾਂ ਲਈ ਫਲ ਫਰੂਟ ਅਤੇ ਲੰਗਰਾਂ ਦਾ ਸਮਾਨ ਵੀ ਲੈ ਕਿ ਆਏ। ਇਸ ਸਮੇਂ ਉਨ੍ਹਾਂ ਨਾਲ ਸ਼ੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸਨ। ਇਸ ਸਮੇਂ ਵਾਮਨ ਮੇਸ਼ਰਾਮ ਨੇ ਕਿਹਾ ਜੇ ਲੋੜ ਲਈ ਤਾ ਪੂਰੇ ਦੇਸ਼ ਦੇ ਪੰਜ ਸੌ ਜਿਲਿਆਂ ਚ,ਬੇਅਦਬੀ ਦੇ ਦੋਸ਼ੀਆਂ ਖਿਲਾਫ, ਜੇਲਾਂ ਵਿਚ ਬੰਦ ਸਿੱਖਾਂ ਅਤੇ ਨਿਰਦੋਸ਼ ਮਾਰੇ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਐਕਸ਼ਨ ਕਰਨ ਨੂੰ ਵੀ ਤਿਆਰ ਹਾਂ।ਇਸ ਮੋਰਚੇ ਦੀ ਹਮਾਇਤ ਕਰਦਾ ਹਾਂ।


ਜਿਕਰਯੋਗ ਹੈ ਕਿ ਇਸ ਮੋਰਚੇ ਵਾਲੀ ਥਾਂ ਤੇ ਸੰਗਤਾਂ ਦੇ ਰੋਜਾਨਾ ਕਾਫਲੇ ਪਹੁੰਚ ਦੇ ਹਨ ਸਿੰਘ ਸੰਗਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਸਰਕਾਰ ਦੇ ਨੱਕ ਚ ਦਮ ਕਰਕੇ ਰੱਖ ਦਿੱਤਾ ਜਾਵੇਗਾ।
ਗੁਰੂ ਕਿ ਲੰਗਰ।।।
ਇਸ ਮੋਰਚੇ ਵਾਲੀ ਥਾਂ ਤੇ ਸੰਗਤਾਂ ਵੱਲੋਂ ਗੁਰੂ ਕਿ ਲੰਗਰ ਅਤੁੱਟ ਵਰਤਾਏ ਜਾਦੇ ਹਨ ਪਿੰਡਾਂ ਵਿੱਚੋਂ ਦੁੱਧ ਦੇ ਢੋਲ ਅਤੇ ਹੋਰ ਰਾਸ਼ਨ ਰੋਜਾਨਾ ਪਹੁੰਚ ਦਾ ਹੈ ਜਿੱਥੇ ਹਜਾਰਾਂ ਸੰਗਤਾਂ ਰੋਜ ਗੁਰੂ ਕਾ ਲੰਗਰ ਸੱਕਦੀਆ ਹਨ।


 ਇਸ ਮੋਰਚੇ ਵਿੱਚ ਬੀਬੀਆਂ ਦੀ ਵੱਡੀ ਗਿਣਤੀ ਵਿਚ ਪਹੁੰਚ ਦੀਆਂ ਹਨ ਤੇ ਨੌਜਵਾਨਾਂ ਦੀ ਹਾਜ਼ਰੀ ਵੀ ਭਾਰੀ ਹੈ। ਸਿੱਖ ਸੰਗਤਾਂ ਤੇ ਜੈਕਾਰੇ ਲਾ ਤੇ ਹੱਥ ਖੜ੍ਹੇ ਕਰਕੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।

0 comments:

Post a Comment