Breaking News
Loading...
Monday, June 18, 2018



ਚੰਡੀਗੜ੍ਹ, ਜੂਨ (ਧਾਲੀਵਾਲ) ਭਾਵੇ ਕਰਜੇ ਦੇ ਬੋਝ ਹੇਠ ਆ ਕੇ ਪੰਜਾਬ ਚੋ ਖਾਸਕਰ ਮਾਲਵਾ ਖਿੱਤੇ ਦੇ ਕਿਸਾਨ ਜੱਟ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਕਰ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਇਨ੍ਹਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਚਰਚਾ ਪੂਰੇ ਦੇਸ਼ ਵਿਚ ਹੁੰਦੀ ਹੈ ਕਿ ਅਨਾਜ ਪੈਦਾ ਕਰਕੇ ਪੂਰੇ ਦੇਸ਼ ਹਿੰਦੋਸਤਾਨ ਦਾ ਦਾ ਪੇਟ ਭਰਨ ਵਾਲਾ ਪੰਜਾਬ ਦਾ ਅੰਨਦਾਤਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਇਨ੍ਹਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵੱਡਾ ਕਾਰਨ ਜਿੱਥੇ ਕਿਸਾਨਾਂ ਵੱਲੋਂ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਫਸਲਾਂ ਦਾ ਸਹੀ ਮੁੱਲ ਨਾਂ ਦੇਣ ਦਾ ਦੋਸ਼ ਵੀ ਲਾਇਆ ਜਾਂਦਾ ਅਤੇ ਪਿਛਲੇ ਸਮੇਂ ਵਿੱਚ ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਤੇ ਕੀਤੀ ਜਾਣ ਵਾਲੀ ਨੀਟਨਾਸਕ ਸਪਰੇਆਂ ਸਰਕਾਰ ਵੱਲੋਂ ਮਾੜੀ ਕੁਆਲਟੀ ਦੀਆਂ ਮੁਹੱਈਆ ਕਰਵਾਉਣ ਕਰਕੇ ਨਰਮੇ ਤੇ ਚਿੱਟੀ ਮੱਖੀ ਨੇ ਹਮਲਾ ਕਰਕੇ ਕਿ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਸੀ ਤੇ ਨਰਮੇ ਤੇ ਕਪਾਹ ਦੇ ਇਸ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਇਸ ਹੋਏ ਵੱਡੇ ਨੁਕਸਾਨ ਕਰਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ।


 ਮੌਜੂਦਾ ਹਾਲਾਤਾਂ ਵਿੱਚ ਮਾਲਵਾ ਪੱਟੀ ਦੇ ਵੱਡੀ ਗਿਣਤੀ ਵਿਚ ਕਿਸਾਨ ਜੱਟਾ ਚ ਰੀਸੋ ਰੀਸ ਇੱਕ ਦੂਸਰੇ ਨਾਲੋਂ ਆਪਣੇ ਆਪ ਨੂੰ ਉੱਚਾ ਤੇ ਅਮੀਰ ਵਿਖਾਉਣ ਦੇ ਚੱਕਰ ਵਿੱਚ ਆਪਣੀਆਂ ਜਮੀਨਾਂ ਦੇ ਕਿੱਲੇ ਵੇਚ ਕਿ ਮਹਿਲ ਨੁਮਾ ਕੋਠੀਆਂ ਕਿਲੇ ਉਸਾਰਣ ਦਾ ਰੁਝਾਨ ਪਾਇਆ ਜਾ ਰਿਹਾ ਇਸ ਖੇਤਰ ਵਿਚ ਬਹੁਤ ਮੰਜਲੀ ਕੋਠੀਆਂ ਆਮ ਹੀ ਨਜ਼ਰ ਆਉਂਦੀਆਂ ਹਨ। ਬੁੱਧੀਜੀਵੀ ਵਰਗ ਵੱਲੋਂ ਵੱਡੇ ਵੱਡੇ ਘਰ ਉਸਾਰੇ ਵੀ ਮਲਵਈ ਜੱਟਾਂ ਤੇ ਕਰਜ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਕਿਉਂ ਅੱਜ ਦੇ ਜਮਾਨੇ ਵਿੱਚ ਲੋਕ ਸਾਦਗੀ ਨਾਲੋਂ ਵਿਖਾਵੇ ਦੀ ਜਿੰਦਗੀ ਵਿੱਚ ਯਕੀਨ ਰੱਖਦੇ ਹਨ। 

 
..ਕਿੱਥੇ ਪਾਉਂਦੇ ਹਨ ਕਿਲੇ... ਕੋਠੀਆਂ।।
ਮਾਲਵਾ ਖੇਤਰ ਦੇ ਲੋਕਾਂ ਵੱਲੋਂ ਜਿਆਦਾ ਬਹੁਤ ਮੰਜਲੀ ਕੋਠੀਆਂ ਪਿੰਡ ਤੋਂ ਬਾਹਰ ਚੰਗੀ ਲੋਕੇਸ਼ਨ ਤੇ ਨਿਆਈ ਚ ਖੁਲੀ ਜਗਾਂ ਤੇ ਜਮੀਨ ਵਿੱਚ ਉਸਾਰੀਆਂ ਜਾਦੀਆਂ ਹਨ। ਇਨ੍ਹਾਂ ਕੋਠੀਆਂ ਵਿੱਚ ਵੱਡੀ ਗਿਣਤੀ ਵਿਚ ਲੋਕ ਸਵਿੰਗਮ ਪੂਲ ਤੋਂ ਲੈ ਵੱਡੇ ਪਾਰਕਾਂ ਦੀ ਸਹੂਲਤ ਰੱਖਦੇ ਹਨ ਤੇ ਵਧੀਆ ਨਕਸ਼ਾ ਨਵੀਸਾ ਤੋਂ ਨਕਸ਼ੇ ਤਿਆਰ ਕਰਵਾਉਂਦੇ ਹਨ। ਬੁਧੀਜੀਵੀ ਵਰਗ ਦਾ ਕਹਿਣਾ ਹੈ ਕਰਜਾ ਝੜਾਉਣ ਤੇ ਜਮੀਨ ਵੇਚਣ ਨਾਲੋਂ ਆਪਣੇ ਪੈਰ ਵੇਖ ਕਿ ਚਾਰਦ ਵਿਸਾਉ, ਆਮ ਵਰਗੀ ਸੈਪਸ ਜਿੰਦਗੀ ਵਰਗੀ ਕੋਈ ਰੀਸ ਨਹੀਂ।

0 comments:

Post a Comment