Breaking News
Loading...
Monday, June 25, 2018


cold drinks
ਗਰਮੀ  ਮੌਸਮ ਚ ਠੰਡੀਆਂ ਚੀਜਾਂ ਲੈਣੀਆਂ ਸਭ ਨੂੰ ਚੰਗੀਆਂ ਲੱਗ ਦੀਆਂ  ਹਨ।  ਇਸ ਲਈ ਗਰਮੀ ਤੋਂ ਰਾਹਤ ਪਾਉਣ ਲਈ ਪਾਣੀ ਤੋਂ ਬਾਅਦ ਕੋਲ੍ਡ ਡ੍ਰਿੰਕ੍ਸ ਸਭ ਦੀ ਪਹਿਲੀ ਪਸੰਦ ਹੁੰਦੀ ਹੈ।  ਤੁਸੀਂ ਗਰਮੀ ਤੋਂ ਰਾਹਤ ਪਾਉਣ ਲਈ ਕੋਲਡ ਡ੍ਰਿੰਕ੍ਸ ਪੀਨੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਪੀਣ ਤੋਂ ਬਾਅਦ ਤੁਹਾਡੇ ਸਰੀਰ ਅੰਦਰ ਕੀ ਹੁੰਦਾ ਹੈ।  ਦੋਸਤੋ ਇਸ ਨੂੰ ਪੀਣ ਦੇ 60 ਮਿੰਟ ਬਾਅਦ ਕੀ ਹੁੰਦਾ ਇਸ ਤੋਂ ਸਭ ਅਣਜਾਣ ਨੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਕੋਲਡ ਡ੍ਰਿੰਕ੍ਸ ਪੀਨਾ ਹੀ ਛੱਡ ਦੋ।  ਅਕਸਰ ਤੁਸੀਂ ਲੋਕਾਂ ਕੋਲੋਂ ਇਹ ਵੀ ਸੁਣਿਆ ਹੋਵੇਗਾ ਕਿ ਇਹ ਪਤ ਲਈ ਫਾਇਦੇਮੰਦ ਹੁੰਦੀ ਹੈ ਹੀ ਵਜ੍ਹਾ ਹੈ ਕਿ ਪਤ ਖਰਾਬ ਹੋਣ ਤੇ ਕਈ ਲੋਕ ਇਸ ਨੂੰ ਪੀਣ ਦੀ ਸਲਾਹ ਦਿੰਦੇ ਹਨ।  ਪਰ ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ੍ਸ ਨੂੰ ਜਿਆਦਾ ਨਹੀਂ ਪੀਨਾ ਚਾਹੀਦਾ ਕਿਉਂਕਿ ਇਸ ਦਾ ਸਹਿਤ ਉੱਪਰ ਬੁਰਾ ਅਸਰ ਪੈਂਦਾ ਹੈ ਅਤੇ


cold drinks bottels
 ਇਸਦਾ ਅਸਰ ਛੋਟਾ ਮੋਟਾ ਨਹੀਂ ਬਲਕਿ ਬਹੁਤ ਵੱਡਾ ਹੁੰਦਾ।  ਕੋਲਡ ਡ੍ਰਿੰਕ੍ਸ ਚ ਸ਼ੂਗਰ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜੋ ਕਿ ਸ਼ੂਗਰ ਦੇ ਮਰੀਜ ਲਈ ਹਾਨੀਕਾਰਕ ਹੈ।  ਇਸਦੇ ਇੱਕ ਗਲਾਸ ਅੰਦਰ ਕਰੀਬ 10 ਚੱਮਚ ਚੀਨੀ ਪਾਈ ਜਾਂਦੀ ਹੈ ਜੋ ਸਾਡੇ ਸਰੀਰ ਚ ਆਉਂਦੇ ਹੀ ਗੁਲੂਕੋਜ਼ ਦੀ ਮਾਤਰਾ ਏਨੀ ਵਧਾ ਦਿੰਦੀ ਹੈ ਕਿ ਜਿਨੀ ਸਰੀਰ ਨੂੰ ਪੂਰੇ ਦਿਨ ਚ ਜਰੂਰਤ ਨਹੀਂ ਹੁੰਦੀ।  ਕੋਲਡ ਡ੍ਰਿੰਕ੍ਸ ਪੀਣ ਤੋਂ ਬਾਅਦ ਤੁਹਾਨੂੰ ਕਈ ਵਾਰ ਢਕਾਰ ਆਉਂਦੀ ਹੈ ਇਹ ਢਕਾਰ ਸਰੀਰ ਵਿਚ ਗੁਲੂਕੋਜ ਦੇ ਬਣਨ ਕਾਰਨ ਹੀ ਆਉਂਦੀ ਹੈ।  ਚੀਨੀ ਦੀ ਮਾਤਰਾ ਸਾਡੀ ਬਾਡੀ ਅੰਦਰ ਜਿਆਦਾ ਹੋਣ ਕਾਰਨ ਪਾਚਨ ਕਿਰਿਆ ਘੱਟ ਕੰਮ ਕਰਦੀ ਹੈ।

  ਜਿਸਦੀ ਵਜ੍ਹਾ ਨਾਲ ਮੋਟਾਪਾ ਵੀ ਹੁੰਦਾ ਹੈ ਤੇ ਹੋਰ ਕਈ ਬਿਮਾਰੀਆਂ ਵੀ ਹੋ ਸਕਦੀਆਂ ਨੇ।  ਕੋਲਡ ਡ੍ਰਿੰਕ੍ਸ ਅੰਦਰ ਕੌਫ਼ੀਨ ਵੀ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਘਟਾਉਂਦਾ ਹੈ।  ਇਸ ਨੂੰ ਪੀਣ ਤੋਂ 1 ਘੰਟੇ ਅੰਦਰ ਸੁਸਤੀ ਹੋਣ ਲਗਦੀ ਹੈ ਕਿਉਂਕਿ ਪਿਸ਼ਾਬ ਦਾ ਪ੍ਰੈਸ਼ਰ ਬਣ ਜਾਂਦਾ ਹੈ ਜਿਸ ਨਾਲ ਬੌਡੀ ਥੱਕ ਜਾਂਦੀ ਹੈ।  ਇਸ ਲਈ ਇਸ ਨੂੰ ਜਿਆਦਾ ਮਾਤਰਾ ਚ ਨਹੀਂ ਪੀਣਾ ਚਾਹੀਦਾ

0 comments:

Post a Comment