Breaking News
Loading...
Monday, June 18, 2018


ਕਾਲਾ ਹਿਰਣ ਦਾ ਜਿਕਰ ਜਦ ਵੀ ਹੋਵੇਗਾ ਤਾ ਦਿਮਾਗ ਹ ਪਹਿਲਾ ਨਾਮ  ਸਲਮਾਨ ਖਾਨ ਦਾ ਹੀ ਆਵੇਗਾ ਕਿਉਂਕਿ ਕਾਲੇ ਹਿਰਣ ਦੇ ਸ਼ਿਕਾਰ ਦੇ ਆਰੋਪ ਚ ਸਲਮਾਨ ਨੂੰ 5 ਸਾਲ ਦੀ ਸਜ਼ਾ ਹੋਈ ਸੀ।  ਇਸ ਸੁਪਰਸਟਾਰ ਉੱਪਰ ਤਿੰਨ ਮਾਮਲੇ ਦਰਜ਼ ਹੋਏ ਸਨ ਜਿਨ੍ਹਾਂ ਚੋ ਇੱਕ ਸੀ ਨਜਾਇਜ਼ ਹਥਿਆਰ ਰੱਖਣ ਦਾ ਤਿੰਨ ਵਿਚ ਹੀ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ  ਪਰ ਬਾਅਦ ਵਿਚ ਸਲਮਾਨ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ।  ਵੈਸੇ ਤਾ ਕਿਸੇ ਵੀ ਜੰਗਲੀ ਜਾਨਵਰ ਦਾ ਸ਼ਿਕਾਰ ਕਰਨਾ ਕਾਨੂੰਨੀ ਅਪਰਾਧ ਹੈ ਪਰ ਕਾਲੇ ਹਿਰਨ ਦਾ ਸ਼ਿਕਾਰ ਕਰਨਾ ਵੱਡਾ ਜੁਰਮ ਮੰਨਿਆਂ ਜਾਂਦਾ ਹੈ , ਅਜਿਹਾ ਕੀ ਖਾਸ ਹੈ ਇਸ ਕਾਲੇ ਹਿਰਨ ਵਿੱਚ ਅੱਗੇ ਵਿਸਥਾਰ ਨਾਲ ਜਾਣਕਾਰੀ ਪੜੋ
salman went into jail for blackbuck

ਕਾਲੇ ਹਿਰਣ ਨੂੰ ਭਾਰਤੀ ਮ੍ਰਿਗ ਵੀ ਕਿਹਾ ਜਾਂਦਾ ਹੈ ਇਹ ਜੀਨਸ ਐਂਟੀਲੋਪ ਪ੍ਰਜਾਤੀ ਚ ਆਉਂਦਾ ਹੈ ਇਸ ਪ੍ਰਜਾਤੀ ਦਾ ਇੱਕ ਮਾਤਰ ਜੀਵ ਬਚਿਆ ਹੋਇਆ ਹੈ।  ਇਹ ਹਿਰਣ ਭਾਰਤੀ ਉਪ ਮਹਾਦੀਪ ਚ ਪਾਇਆ ਜਾਂਦਾ ਹੈ , ਅੰਤਰਾਸਟਰੀ ਕੁਦਰਤ ਰੱਖਿਅਕ ਸੰਘ ਦੀ ਇੱਕ ਸੂਚੀ ਦੇ ਅਨੁਸਾਰ ਕਾਲਾ ਹਿਰਨ ਆਪਣੀ ਹੋਂਦ ਖਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਇਹ ਜੀਵ ਧਰਤੀ ਤੋਂ ਗਾਇਬ ਹੋ ਸਕਦੇ ਨੇ ਜਾਣਕਿ ਪੂਰੀ ਪ੍ਰਜਾਤੀ ਹੀ ਲੁਪਤ ਹੋ ਜਾਵੇਗੀ।  ਭਾਰਤੀ ਵਣ ਸੁਰੱਖਿਆ  ਨਿਯਮ ,1972 ਦੇ ਅਨੁਸਾਰ ਸਾਰੇ ਜੀਵਾਂ ਨੂੰ ਇੱਕ ਅਨੁਸੂਚੀ ਚ ਰੱਖਿਆ ਗਿਆ ਹੈ ਇਕ ਅਨੁਸੂਚੀ ਦੇ


ਅੰਤਰਗਤ ਸਾਰੇ ਜੀਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਨਿਯਮ ਹੈ।  ਇਸ ਅਨਸੂਚੀ ਦੇ ਅੰਤਰਗਤ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸਨੂੰ 3 ਤੋਂ 7 ਸਾਲ ਦੀ ਸਜ਼ਾ ਹੋਣ ਦਾ ਕਾਨੂੰਨ ਹੈ। ਭਾਰਤ ਤੋਂ ਇਲਾਵਾ ਕਾਲਾ ਹਿਰਨ ਪਾਕਿਸਤਾਨ , ਨੇਪਾਲ ਚ ਪਾਇਆ ਜਾਂਦਾ ਹੈ ਪਹਿਲਾਂ ਇਹ ਬੰਗਲਾਦੇਸ਼ ਵਿਚ ਪਾਇਆ ਜਾਂਦਾ ਸੀ ਪਰ ਹੁਣ ਇਹ ਹਿਰਨ ਦੀ ਪ੍ਰਜਾਤੀ ਬੰਗਲਾਦੇਸ਼ ਚੋ ਖਤਮ ਹੋ ਗਈ ਹੈ। ਹੁਣ ਇਹ ਇੱਕ ਸੁਰੱਖਿਅਕ ਖੇਤਰ ਤੱਕ ਹੀ ਸੀਮਤ ਹੋ ਗਿਆ ਹੈ।  ਕਾਲੇ ਹਿਰਨ ਤੇ ਇੰਨਾ ਸਖਤ ਕਾਨੂੰਨ ਕਿਉਂ ਬਣਿਆ ? ਦਰਅਸਲ 20 ਸਦੀ ਚ ਜਿਆਦਾ ਸ਼ਿਕਾਰ ਹੋਣ ਕਾਰਨ ਕਾਲੇ ਹਿਰਨ ਦੀ ਸੰਖਿਆ ਚ ਬਹੁਤ ਗਿਰਾਵਟ ਆ ਗਈ ਸੀ ਇਸ ਦਾ ਇੱਕ ਹੋਰ ਕਾਰਨ ਜੰਗਲਾਂ ਦੀ ਕਟਾਈ ਵੀ ਹੈ ਕਿਉਂਕਿ ਜੰਗਲਾਂ ਦੀ ਕਟਾਈ ਕਾਰਨ ਇਹ ਵੱਸੋਂ ਵਾਲੇ ਇਲਾਕਿਆਂ ਚ ਜਾਣ ਲੱਗੇ ਜਿਸ ਨਾਲ ਇਹਨਾਂ ਦਾ ਸ਼ਿਕਾਰ ਕਰਨਾ ਕਾਫੀ ਆਸਾਨ ਹੋ ਗਿਆ ਹੈ ਸ਼ਿਕਾਰ ਦੇ ਚਲਦੇ ਜਦੋਂ ਇਸਦੀ ਗਿਣਤੀ ਚ ਗਿਰਾਵਟ ਆਈ ਤਾਂ ਭਾਰਤੀ ਵਨ ਜੀਵ ਸੁਰੱਖਿਆ ਨੇ ਇਸ ਨੂੰ ਅਧੀਨਿਯਮ , 1972 ਅਨਸੂਚੀ ਦੇ ਤਹਿਤ ਕਾਲੇ ਹਿਰਨ ਨੂੰ ਰੱਖ ਦਿਤਾ। 2003 ਚ ਇਸ ਕਾਨੂੰਨ ਚ ਬਦਲਾਅ ਕਰਕੇ ਹੋਰ ਵੀ ਸਖਤ ਕਰ ਦਿੱਤਾ ਗਿਆ ਜਿਸ ਕਰਕੇ ਸਲਮਾਨ  ਖਾਨ ਵਰਗੇ ਸਿਤਾਰੇ ਨੂੰ ਵੀ ਜੇਲ ਦੀ ਹਵਾ ਖਾਣੀ ਪਈ ਸੀ। 

0 comments:

Post a Comment