Breaking News
Loading...
Wednesday, June 20, 2018


ਮੀਡੀਆ ਖਬਰਾਂ ਮੁਤਾਬਕ ਕਨੇਡੀਅਨ ਲੋਕ ਸਤੰਬਰ ਮਹੀਨੇ ਤੋਂ ਭੰਗ ਜਾਂ ਸੁੱਖੇ ਦਾ ਸੁਆਦ ਲੈ ਸਕਦੇ ਹਨ ਜਾਣਕਾਰੀ ਮੁਤਾਬਕ ਕੈਨੇਡਾ ਦੀ ਸੰਸਦ ਨੇ ਅਹਿਮ ਬਿੱਲ ਪਾਸ ਕਰਕੇ ਕਨੇਡਾ ਵਿੱਚ ਮਾਰੀਜੁਆਨਾ ਨੂੰ ਪ੍ਰਵਾਨਗੀ ਦਿੱਤੀ ਹੈ। ਕਨੇਡੀਅਨ ਲੋਕ ਹੁਣ ਭੰਗ ਦੇ ਬੂਟਿਆਂ ਨੂੰ ਕਾਨੂੰਨੀ ਤੌਰ ਤੇ ਲਾ ਸਕਣਗੇ ਅਤੇ ਉਨ੍ਹਾਂ ਨੂੰ ਵਰਤ ਸਕਣਗੇ। ਕਨੇਡਾ ਅਜਿਹਾ ਦੂਸਰਾ ਮੁਲਕ ਬਣ ਗਿਆ ਹੈ ਜਿੱਥੇ ਇਸ ਭੰਗ -ਸੁੱਖੇ ਨੂੰ ਪ੍ਰਵਾਨਗੀ ਦਿੱਤੀ ਹੈ ਇਸ ਤੋਂ ਪਹਿਲਾਂ  ਦੱਖਣੀ ਅਮਰੀਕਾ ਦੇ ਦੇਸ਼ ਦਸੰਬਰ 2013 ਵਿੱਚ ਯੁਰੂਗੁਆਏ ਵੱਲੋਂ ਵਿਕਰੀ ਲਈ ਗਰੀਨ ਸਿਗਨਲ  ਦਿੱਤਾ ਗਿਆ ਸੀ। ਕਨੇਡਾ ਅੰਦਰ ਹੁਣ ਘਰਾਂ ਵਿੱਚ 4 ਬੂਟੇ ਲਾਉਣ ਦੀ ਇਜਾਜ਼ਤ ਹੋਵੇਗਾ ਜੋ ਜਿੰਨੀ ਵਰਤੋਂ ਲਈ ਹੋਣਗੇ ਪਰ ਇਸ ਦੀ


ਵਿਕਰੀ ਤੇ ਨਿਯਮ ਸਖਤੀ ਨਾਲ ਲਾਗੂ ਹੋਣਗੇ। ਇਸ ਇਜਾਜ਼ਤ ਦੀ ਕਾਫੀ ਚਰਚਾ ਚੱਲ ਰਹੀ ਹੈ।ਕਨੇਡੀਅਨ ਪ੍ਰਧਾਨ ਮੰਤਰੀ ਨੇ ਵੀ ਟਵਿੱਟਰ ਤੇ ਇਸ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੱਖੀ ਕਿਹਾ। ਜਿਕਰਯੋਗ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਦੀ ਵਿਕਰੀ ਲਈ ਕਨੇਡਾ ਵਿੱਚ ਕੇਂਦਰਾਂ ਦੀ ਸਥਾਪਨਾ ਕਰਨਗੇ।

0 comments:

Post a Comment