Breaking News
Loading...
Saturday, June 27, 2020

Info Post
ਗਰਮੀਆਂ ਚ ਸ਼ਰੀਰ ਵਿੱਚ ਪਾਣੀ ਦੀ ਕਮੀ ਹੋਣਾ ਆਮ ਗੱਲ ਹੈ ਪਰ ਅਗਰ ਪਾਣੀ ਦੀ ਕਮੀ ਲਗਾਤਾਰ ਬਣੀ ਰਹੇ ਤਾਂ ਸ਼ਰੀਰ ਤੇ ਇਸਦਾ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਵੇ ਕਿ ਗਲਾ ਸੁੱਕਣਾ , ਸਾਰਾ ਦਿਨ ਥਕਾਵਟ ਰਹਿਣਾ  , ਕਬਜ਼ ਦਾ ਹੋਣਾ ਅਤੇ ਸ਼ਰੀਰ ਦਾ ਸਾਰਾ ਫਲੁਡ ਦਾ ਐਸਿਡਕ ਹੋਣਾ ਇਹ  ਕਿਉਂਕਿ ਪਾਣੀ ਦੀ ਕਮੀ ਹੋਣ ਨਾਲ ਸ਼ਰੀਰ ਤੇਜ਼ਾਬ ਨੂੰ ਸ਼ਰੀਰ ਚੋ ਬਾਹਰ ਨਹੀਂ ਕੱਢ ਪਾਉਂਦਾ | ਕਿਡਨੀ ਨੂੰ ਬਾਡੀ ਦੇ ਫਲੂਡ ਨੂੰ ਫਿਲਟਰ ਕਰਨ ਲਈ ਪਾਣੀ ਦੀ ਜਰੂਰਤ ਪੈਂਦੀ ਹੈ ਇਸ ਲਈ ਜਿੰਨਾ ਪਾਣੀ ਤੁਸੀਂ ਪੀਓਗੇ ਤਾਂ ਕਿਡਨੀ ਆਸਾਨੀ ਨਾਲ ਫਿਲਟਰ ਕਰ ਸਕੇਗੀ ਅਤੇ ਤੁਹਾਡਾ ਖੂਨ ਸਾਫ ਰਹੇਗਾ | ਜਿਸ ਕਰਕੇ ਸ਼ਰੀਰ ਨੂੰ ਕੋਈ ਬਿਮਾਰੀ ਨਹੀਂ ਲਗਦੀ |


ਗਰਮੀ ਚ ਪੀਣ ਵਾਲੇ ਘਰੇਲੂ ਡਰਿੰਕ ਇਸ ਪ੍ਰਕਾਰ ਨੇ :

1. ਨੇਂਬੂ ਪਾਣੀ - ਪਾਣੀ ਵਿਚ ਨੇਂਬੂ ਨਿਚੋੜ ਕੇ ਪਿਓ ਜਿਸ ਨਾਲ ਸ਼ਰੀਰ ਅਲੈਕਟ੍ਰੋਲਾਈਟ ਸੰਤੁਲਿਤ ਰਹਿੰਦੇ ਨੇ ਤੇ ਹਾਜਮਾ ਵੀ ਦੁਰੁਸਤ ਰਹਿੰਦਾ ਹੈ  ਪਰ ਇਸ ਵਿਚ ਖੰਡ ਬਿਲਕੁੱਲ ਨਹੀਂ ਪਾਉਣੀ


2. ਹਰਬਲ ਟੀ - ਹਰਬਲ ਟੀ ਬ੍ਲੈਕ ਟੀ ਦਾ ਬਹੁਤ ਹੀ ਸਿਹਤਵਰਧਕ ਵਿਕਲਪ ਹੈ , ਇਸ ਵਿਚ ਤੁਸੀਂ ਪਾਣੀ 2 ਗਲਾਸ ਲੈਣਾ ਤੇ ਪੁਦੀਨੇ ਦੇ ਪੱਤੇ , ਦਾਲਚੀਨੀ , ਇਲਾਚੀ ਅਤੇ ਪਾਣੀ ਚ ਉਬਾਲ ਕੇ ਇਹਨਾਂ ਦੇ ਨਾਲ ਨਿੱਬੂ ਮਿਕਸ ਕਰਕੇ ਲੈ ਸਕਦੇ ਹੋ |

3. ਜਲਜੀਰਾ - ਜਲਜੀਰਾ ਗਰਮੀਆਂ ਲਈ ਉੱਤਮ ਹੈ ਇਸ ਵਿਚ ਜ਼ੀਰਾ ਅਤੇ ਹੋਰ ਜੜੀਆਂ ਬੂਟੀਆਂ ਪਾਈਆ ਜਾਂਦੀਆਂ ਹਨ ਜਿਸ ਨਾਲ ਇਹ ਠੰਡਾ ਅਤੇ ਹਾਜ਼ਮੇ ਨੂੰ  ਸਹੀ ਕਰਦਾ ਹੈ

4. ਫਰੂਟ ਜੂਸ - ਤਾਜੇ ਫਲਾਂ ਦਾ ਰਸ ਗਰਮੀਆਂ ਚ ਜਰੂਰ ਲਵੋ ਤਾਕਿ ਸ਼ਰੀਰ ਵਿਚ ਮਿਨਰਲਸ ਦੀ ਕਮੀ ਨਾ ਹੋਵੇ
4. ਖੀਰਾ - ਖੀਰੇ ਨੂੰ ਕੱਟ ਕੇ ਪਾਣੀ ਚ ਪਾ ਲਵੋ ਕੁੱਝ ਘੰਟੇ ਬਾਅਦ ਇਸ ਨੂੰ ਪਿਓ ਇਸ ਨਾਲ ਤੁਹਾਨੂੰ ਕਾਫੀ ਖੁਰਾਕੀ ਤੱਤ ਮਿਲ ਜਾਣਗੇ

fruit juices


 ਇਸਦੇ ਨਾਲ ਤੁਸੀਂ ਗਰਮੀਆਂ ਚ ਹਲਕਾ ਖਾਣਾ ਖਾਓ ਜਿਆਦਾ ਹਾਰਡ ਫੂਡ ਨਾ ਖਾਓ ਅਤੇ ਤਰਲ ਪਦਾਰਥ ਜਿਆਦਾ ਲਓ ਤਾਕਿ ਪਸੀਨਾ ਆਉਣ ਨਾਲ ਪਾਣੀ ਦੀ ਕਮੀ ਹੁੰਦੀ ਹੈ ਉਸ ਤੋਂ ਬਚਿਆ ਜਾ ਸਕੇ

0 comments:

Post a Comment