Breaking News
Loading...
Thursday, July 26, 2018


ਬਾਲੀਵੁੱਡ ਵੀ ਦੀਆਂ ਫਿਲਮਾਂ ਚ ਸਿਤਾਰਿਆਂ ਵੱਲੋਂ ਪਾਏ ਜਾਂਦੇ ਕੱਪੜੇ ਹਮੇਸ਼ਾ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ ਹਨ । ਉਹਨਾਂ ਦੇ ਫੈਂਨਸ਼ ਵੱਲੋਂ ਵੀ ਨਕਲ ਕਰਕੇ ਉਸੇ ਤਰ੍ਹਾਂ ਦੇ ਕੱਪੜੇ ਪਾਏ ਜਾਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਫਿਲਮਾਂ ਅੰਦਰ ਪਾਏ ਗਏ ਮਹਿੰਗੇ ਕੱਪੜੇ ਸੂਟਿੰਗ ਤੋਂ ਬਾਅਦ ਕਿੱਥੇ ਜਾਂਦੇ ਨੇ । ਆਉ ਦੱਸ ਦੇਈਏ ਇਹਨਾਂ ਮਹਿੰਗੇ ਕੱਪੜਿਆਂ ਨੂੰ ਇੱਕਠੇ ਕਰਕੇ ਇੱਕ ਸੂਟਕੇਸ ਚ ਪਾ ਕੇ ਫਿਲਮਸਿਟੀ ਦੇ ਕਿਸੇ ਹਨੇਰੇ ਕਮਰੇ ਚ ਰੱਖ ਦਿੱਤਾ ਜਾਂਦਾ ਹੈ । ਉੱਪਰ ਪ੍ਰੋਡਕਸ਼ਨ ਦਾ ਨਾਮ ਲਿਖ ਦਿੱਤਾ ਜਾਂਦਾ ਹੈ ਜਿੰਨਾਂ ਨੂੰ ਬਾਅਦ ਵਿੱਚ ਮੋਡੀਫਾਈ ਕਰਕੇ ਜੂਨੀਅਰ ਕਲਾਕਾਰਾਂ ਨੂੰ ਪਹਿਨਾਇਆ ਜਾਂਦਾ ਹੈ । ਇਹ ਕੱਪੜੇ ਵੱਡੇ ਨਾਮੀ ਡਿਜਾਇਨਰਾ ਵੱਲੋਂ ਤਿਆਰ ਕੀਤੇ ਗਏ ਹੁੰਦੇ ਹਨ ਕਈ ਤਾਂ ਫਿਲਮ ਪੂਰੀ ਹੋਣ ਤੇ ਕੱਪੜੇ ਵਾਪਿਸ ਨਾਲ ਲੈ ਜਾਂਦੇ ਹਨ ਜਾਂ


bollywood actress
 ਫਿਲਮੀ ਸਿਤਾਰੇ ਇਹਨਾਂ ਨੂੰ ਖਰੀਦ ਲੈਂਦੇ ਹਨ ਤੇ ਯਾਦਗਾਰ ਤੌਰ ਤੇ ਸੰਭਾਲ ਕੇ ਰੱਖਦੇ ਹਨ । ਕਈ ਕਲਾਕਾਰ ਕੱਪੜੇ ਆਪ ਖਰੀਦ ਕੇ ਪਹਿਨ ਦੇ ਹਨ ਤੇ ਬਾਅਦ ਵਿੱਚ ਆਪਣੇ ਕੋਲ ਹੀ ਰੱਖ ਦੇ ਹਨ । ਇਸ ਤੋਂ ਆਲਾਵਾ ਫਿਲਮੀ ਅਦਾਕਾਰਾਂ ਦੇ ਕੱਪੜੇ ਚੈਰਿਟੀ ਲਈ ਵੀ ਨਿਲਾਮ ਕੀਤੇ ਜਾਂਦੇ ਹਨ । ਚਾਹੁਣ ਵਾਲੇ ਭਾਰੀ ਕੀਮਤ ਦੇ ਕੇ ਖਰੀਦ ਲੈਂਦੇ ਹਨ ਤੇ ਉਹ ਪੈਸਾ ਫਿਰ ਚੈਰਿਟੀ ਚ ਦੇ ਦਿੱਤਾ ਜਾਂਦਾ ਹੈ ।

0 comments:

Post a Comment