Breaking News
Loading...
Thursday, July 26, 2018

Info Post


ਵੈਸੇ ਤਾਂ ਸਾਡੇ ਦੇਸ਼ ਦੇ ਇਤਿਹਾਸ ਵਿੱਚ ਕਈ ਨਾਮ ਪੜਨ ਨੂੰ ਮਿਲ ਜਾਂਦੇ ਨੇ ਪਰ ਅਸੀ ਗੱਲ ਕਰ ਰਹੇ ਹਾਂ ਮੌਜੂਦਾ ਸਮੇਂ ਦੇ ਨਾਮ  ਭਾਰਤ ਅਤੇ ਇੰਡੀਆ ਦੀ ਇਹਨਾਂ ਦੋਨਾਂ ਵਿਚ ਕੀ ਅੰਤਰ ਹੈ ਆਉ ਜਾਣਦੇ ਹਾਂ ।
ਸਾਡੇ ਦੇਸ਼ ਦੀ ਸਿੰਧੂ ਘਾਟੀ ਸੱਭਿਅਤਾ ਰੋਮ ਸੱਭਿਅਤਾ ਦੀ ਤਰਾਂ ਬਹੁਤ ਪ੍ਰਸਿੱਧ ਸੀ । ਇਹ ਪੂਰੇ ਦੇਸ਼ ਵਿੱਚ ਫੈਲੀ ਹੋਈ ਸੀ । ਇਸ ਤੋਂ ਇਲਾਵਾ ਸਿੰਧੂ ਨਾਮ ਦੀ ਨਦੀ ਵੀ ਮੌਜੂਦ ਹੈ ਜਿਸ ਨੂੰ Indus Velley ਵੀ ਕਿਹਾ ਜਾਂਦਾ ਜਿਸ ਨੂੰ ਵਿਦੇਸ਼ੀ ਲੋਕਾਂ ਨੇ ਰੱਖਿਆ ਸੀ । ਸਿੰਧੂ ਘਾਟੀ ਦੇ ਕਾਰਨ ਭਾਰਤ ਦਾ ਪੁਰਾਤਨ ਨਾਮ ਸਿੰਧੂ ਵੀ ਰਹਿ ਚੁੱਕਿਆ ਹੈ । ਜਿਸਦਾ ਯੂਨਾਨੀ ਭਾਸ਼ਾ ਚ ਮਤਲਬ ਹੁੰਦਾ ਇੰਨਡੋਸ ਅਤੇ ਜਦੋ ਇਹ ਸ਼ਬਦ ਲੈਟਿਨ ਭਾਸ਼ਾ ਚ ਪਹੁੰਚਿਆ ਤਾਂ ਇਹ ਇੰਡੀਆ ਵਿੱਚ ਬਦਲ ਗਿਆ । ਸ਼ੁਰੂ ਵਿੱਚ ਇਹ ਨਾਮ ਦੇਸ਼ ਦੇ ਲੋਕਾਂ ਨੇ ਕਬੂਲ ਨਹੀਂ ਕੀਤਾ ਕਿਉਂਕਿ ਇਹ ਵਿਦੇਸ਼ੀਆਂ ਦੇ ਦੁਆਰਾ ਦਿੱਤਾ ਗਿਆ ਸੀ ।
indus velley

ਅੰਗਰੇਜ਼ਾਂ ਦੇ ਸ਼ਮੇ ਭਾਰਤ ਨੂੰ ਹਿੰਦੋਸਤਾਨ ਕਿਹਾ ਜਾਂਦਾ ਸੀ ਜਿਸ ਕਰਕੇ ਇਹ ਨਾਮ ਲੈਣ ਚ ਉਹਨਾਂ ਨੂੰ ਕਾਫੀ ਮੁਸਕਿਲ ਆਉਦੀ ਸੀ ਜਦ ਉਹਨਾਂ ਨੂੰ Indus Velley  ਬਾਰੇ ਪਤਾ ਲੱਗਿਆ ਕਿ ਇਸ ਨੂੰ ਲੈਟਿਨ ਭਾਸ਼ਾ ਚ ਇੰਡੀਆ ਕਿਹਾ ਜਾਂਦਾ ਤਾਂ ਉਹਨਾਂ ਇਹ ਨਾਮ ਕਹਿਣਾ ਸ਼ੁਰੂ ਕਰਤਾ ਜੋ ਕਹਿਣ ਵਿੱਚ ਆਸਾਨ ਸੀ । ਆਜਾਦੀ ਤੋਂ ਬਾਅਦ ਭਾਰਤ ਦੇ ਸੰਵਧਾਨ ਅੰਦਰ ਇਸ ਨਾਮ ਨੂੰ ਦਰਜ ਕਰ ਲਿਆ ਗਿਆ ਤੇ ਦੇਸ਼ ਦਾ ਨਾਮ ਇਸ ਤਰਾਂ ਇੰਡੀਆ ਪੈ  ਗਿਆ ।

0 comments:

Post a Comment