Breaking News
Loading...
Thursday, July 26, 2018

Info Post


ਅੱਜ ਦੇ ਯੁੱਗ ਚ ਹਰ ਇਨਸਾਨ ਦਾ ਖਾਤਾ ਕਿਸੇ ਨਾ ਕਿਸੇ ਬੈਂਕ ਚ ਜਰੂਰ ਹੁੰਦਾ ਹੈ ਫਿਰ ਭਾਵੇ ਉਹ ਸਰਕਾਰੀ ਬੈਂਕ ਹੋਵੇ ਜਾਂ ਪ੍ਰਾਈਵੇਟ ਬੈਂਕ ਹਰ ਕੋਈ ਆਪਣੀ ਪੂੰਜੀ ਇੱਥੇ ਜਮ੍ਹਾਂ ਕਰਵਾਉਦਾ ਹੈ ਤੇ ਲੋੜ ਪੈਣ ਤੇ ਵਰਤਦਾ ਹੈ । ਪਰ ਕੀ ਤੁਹਾਨੂੰ ਪਤਾ ਹੈ ਇਹਨਾਂ ਦੋਨੋ ਤਰਾਂ ਦੇ ਬੈਂਕ ਚ ਕੀ ਅੰਤਰ ਹੈ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ । ਪਬਲਿਕ ਸੈਕਟਰ ਬੈਂਕ ਉਹ ਹੁੰਦੇ ਹਨ ਜਿਨ੍ਹਾਂ ਚ ਜਿਆਦਾਤਰ ਸੇਅਰ ਚ ਹਿੱਸਾ ਸਰਕਾਰ ਕੋਲ ਹੁੰਦਾ ਹੈ ਅਤੇ ਪ੍ਰਾਈਵੇਟ ਸੈਕਟਰ ਬੈਂਕ ਉਹ ਹਨ ਜਿਨ੍ਹਾਂ ਚ ਵੱਡੇ ਵੱਡੇ ਸੇਅਰ ਹੋਲਡਰ ਦਾ ਹਿੱਸਾ ਹੁੰਦਾ ਹੈ । ਜਿਵੇ ਕਿ ਸਟੇਟ ਬੈਂਕ ਆਫ ਇੰਡੀਆ ਪਬਲਿਕ ਸੈਕਟਰ ਬੈਂਕ ਹੈ ਤੇ hdfc ਬੈਂਕ ਪ੍ਰਾਈਵੇਟ ਸੈਕਟਰ ਬੈਂਕ ਹੈ । ਦੋਨਾਂ ਹੀ ਬੈਂਕ ਚ ਇੱਕੋ ਜੀ ਸਰਵਿਸ ਦਿੱਤੀ ਜਾਂਦੀ ਹੈ ਪਰ ਦੋਨਾਂ ਦੇ ਕੰਮ ਕਰਨ ਦਾ ਤਰੀਕਾ ਅਲੱਗ ਹੈ । ਇਹਨਾਂ ਬੈਕਾਂ ਚ ਦਿੱਤੇ ਜਾਣ ਵਾਲੇ ਬਿਆਜ ਦਾ ਵੀ ਫਰਕ ਹੁੰਦਾ ਹੈ ।

difference chart
 ਸਰਕਾਰੀ ਬੈਂਕ ਚ ਸਰਕਾਰ ਦਾ 50% ਤੋਂ ਉੱਪਰ ਦਾ ਹਿੱਸਾ ਹੁੰਦਾ ਹੈ । ਜਦਕਿ ਪ੍ਰਾਈਵੇਟ ਬੈਂਕ ਦੀ ਕਮਾਂਡ ਸੇਅਰ ਹੋਲਡਰਾਂ ਦੇ ਹੱਥ ਹੁੰਦੀ ਹੈ । ਇਸ ਨੂੰ ਨਿੱਜੀ ਵਿਅਕਤੀ ਚਲਾਉਂਦੇ ਨੇ । ਪ੍ਰਾਈਵੇਟ ਬੈਂਕ ਕੰਮ ਨੂੰ ਜਲਦੀ ਨਿਪਟਾਰਾ ਕਰਦੇ ਨੇ ਤੇ ਇਸ ਦੇ ਬਦਲੇ ਕੁੱਝ ਸਰਵਿਸ ਫੀਸ ਵੀ ਲੈਦੇ ਹਨ ਪਰ ਕੰਮ ਕਰਨ ਚ ਅੱਗੇ ਹੁੰਦੇ ਹਨ । ਓਥੇ ਸਰਕਾਰੀ ਬੈਂਕਾਂ ਚ ਵੀ ਚੰਗੀ ਸਰਵਿਸ ਹੁੰਦੀ ਹੈ ਪਰ ਰਫਤਾਰ ਘੱਟ ਹੁੰਦੀ ਹੈ । ਸਰਕਾਰੀ ਬੈਕਾਂ ਦੇ ਕਰਮਚਾਰੀਆਂ ਦੀ ਤਨਖਾਹ ਪਹਿਲਾਂ ਹੀ ਤੈਅ ਹੁੰਦੀ ਹੈ ਪਰ ਨਿੱਜੀ ਬੈਂਕਾਂ ਚ ਇਹ ਕੰਮ ਅਤੇ ਅਨੁਭਵ ਦੇ ਆਧਾਰ ਤੇ ਦਿੱਤੀ ਜਾਂਦੀ ਹੈ ।

0 comments:

Post a Comment